ਡੇਹਲੋਂ, 31 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਭਗਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸ਼ੰਕਰ ਵਿਖੇ ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਈ | ਨਗਰ ਕੀਰਤਨ ਦੌਰਾਨ ਫ਼ੌਜੀ ਬੈਂਡ, ਗਤਕਾ ਪਾਰਟੀ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਵੱਖ-ਵੱਖ ਪੜਾਵਾਂ 'ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਚਾਹ ਅਤੇ ਬਰੈੱਡ ਪਕੌੜੇ ਦੇ ਲੰਗਰ ਲਾਏ ਗਏ | ਇਸ ਸਮੇਂ ਸਰਪੰਚ ਅਮਨ ਸਿੰਘ, ਸਾਬਕਾ ਸਰਪੰਚ ਬੀਬੀ ਮਨਜੀਤ ਕੌਰ, ਸਾਬਕਾ ਸਰਪੰਚ ਅਵਤਾਰ ਸਿੰਘ, ਪਿ੍ੰਸੀਪਲ ਹਰਮਹਿੰਦਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਸਾਬਕਾ ਸਰਪੰਚ ਰਣਬੀਰ ਸਿੰਘ ਮਹਿਮੀ, ਪੰਚ ਗੁਰਦੀਪ ਸਿੰਘ ਮਹਿਮੀ, ਪੰਚ ਪਲਵਿੰਦਰ ਸਿੰਘ, ਪੰਚ ਪ੍ਰੀਤਮ ਸਿੰਘ, ਪੰਚ ਚਰਨ ਸਿੰਘ, ਖੇਤੀਬਾੜੀ ਅਫ਼ਸਰ ਨਿਰਮਲ ਸਿੰਘ ਸ਼ੰਕਰ, ਨੰਬਰਦਾਰ ਨਿਰਮਲ ਸਿੰਘ, ਏ. ਐੱਸ. ਆਈ. ਸਤਨਾਮ ਸਿੰਘ ਸ਼ੰਕਰ, ਸਾਬਕਾ ਪ੍ਰਧਾਨ ਚਰਨ ਸਿੰਘ, ਮੌਜੂਦਾ ਪ੍ਰਧਾਨ ਮੋਹਨ ਸਿੰਘ, ਖ਼ਜ਼ਾਨਚੀ ਵਰਿੰਦਰਪਾਲ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਚਰਨ ਸਿੰਘ ਪੰਜਾਬ ਪੁਲਿਸ, ਬਲਵਿੰਦਰ ਸਿੰਘ ਮਹਿਮੀ, ਸੁਖਚੈਨ ਸਿੰਘ ਢਾਡੀ, ਕਿ੍ਸ਼ਨ ਸਿੰਘ ਫ਼ੌਜੀ, ਬੇਅੰਤ ਸਿੰਘ, ਹੈਪੀ ਸਮੇਤ ਹਾਜ਼ਰ ਰਹੇ | ਇਸ ਸਮੇਂ ਗਿਆਨੀ ਭਾਈ ਰਘਵੀਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਗੁਰਦੇਵ ਸਿੰਘ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ ਅਤੇ ਜਵੰਦਾ ਇੰਟਰਲੋਕ ਵਲੋਂ ਸੰਗਤ ਲਈ ਦੁੱਧ ਦਾ ਲੰਗਰ ਲਾਇਆ ਗਿਆ |