ਦੋਰਾਹਾ, 2 ਫਰਵਰੀ (ਮਨਜੀਤ ਸਿੰਘ ਗਿੱਲ)- ਦੋਰਾਹਾ ਲਿਟਰੇਰੀ ਮੰਚ ਅਤੇ ਆਰਿਫ਼ ਪਬਲੀਕੇਸ਼ਨ ਦੇ ਸਾਂਝੇ ਤੱਤਾਵਧਾਨ ਹੇਠ ਪ੍ਰਸਿੱਧ ਲੇਖਕ ਰਾਮ ਕਮਲ ਮਹਿੰਦਰਾ ਦੀਆਂ ਨਵੀਆਂ ਪੁਸਤਕਾਂ ਦੇ ਲੋਕ-ਅਰਪਣ ਲਈ ਇਕ ਵਿਸ਼ੇਸ਼ ਸਾਹਿਤਕ ਸਮਾਗਮ ਰਾਮਗੜੀਆ ਭਵਨ, ਦੋਰਾਹਾ ਵਿਖੇ ਭਾਵਪੂਰਨ ਅਤੇ ਸਾਹਿਤਕ ਮਾਹੌਲ ਵਿਚ ਆਯੋਜਿਤ ਕੀਤਾ ਗਿਆ | ਉਨ੍ਹਾਂ ਦੀ ਧਰਮ-ਪਤਨੀ ਵਿਮਲ ਮਹਿੰਦਰਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ | ਸਮਾਗਮ ਸਾਹਿਤ ਪ੍ਰੇਮੀਆਂ ਲਈ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਇਆ | ਇਸ ਸਮਾਗਮ ਦੌਰਾਨ ਲੇਖਕ ਰਾਮ ਕਮਲ ਮਹਿੰਦਰਾ ਦੀਆਂ ਪੁਸਤਕਾਂ 'ਮੈਂ ਕੁੱਝ ਨਵਾਂ ਕਹਿਣਾ ਹੈ, 'ਜ਼ਿੰਦਗੀ ਦੀ ਧੁੱਪ ਤੇ ਛਾਂ' ਅਤੇ 'ਨਵੀਂ ਮੰਜ਼ਿਲ ਦੀ ਅÏਰ' ਦਾ ਵਿਧੀਵਤ ਲੋਕ-ਅਰਪਣ ਕੀਤਾ ਗਿਆ | ਸਮਾਗਮ ਦਾ ਮੰਚ ਸੰਚਾਲਨ ਨੈਸ਼ਨਲ ਅਵਾਰਡੀ ਡਾਕਟਰ ਬਲਰਾਮ ਸ਼ਰਮਾ ਵਲੋਂ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ | ਮੁੱਖ ਬੁਲਾਰਿਆਂ ਵਿੱਚ ਪ੍ਰੋਫੈਸਰ ਡਾਕਟਰ ਪਰਮਿੰਦਰ ਸਿੰਘ ਬੈਨੀਪਾਲ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਡਾਕਟਰ ਅਨਿਲ ਮੋਹਿੰਦਰਾ, ਸੁਰਜੀਤ ਸਿੰਘ ਜਵੰਦਾ, ਜਸਕਰਨ ਸਿੰਘ (ਆਰਿਫ਼ ਪਬਲਿਕੇਸ਼ਨ), ਪਿ੍ੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ, ਡਾਕਟਰ ਰਜਿੰਦਰ ਸਿੰਘ, ਵਨੀਤਾ ਸੂਦ ਅਤੇ ਕਰਨਲ ਯਾਦਵਿੰਦਰ ਸੂਦ ਸ਼ਾਮਲ ਰਹੇ | ਬੁਲਾਰਿਆਂ ਨੇ ਲੇਖਕ ਦੀ ਲਿਖਤ ਦੀ ਭਰਪੂਰ ਪ੍ਰਸ਼ੰਸਾ ਕੀਤੀ | ਸਮਾਗਮ ਵਿਚ ਪਹੁੰਚੀਆਂ ਉੱਘੀਆਂ ਸ਼ਖਸ਼ੀਅਤਾਂ ਵਿਚ ਸਾਬਕਾ ਚੇਅਰਮੈਨ ਬੰਤ ਸਿੰਘ ਦਬੁਰਜੀ, ਐਡਵੋਕੇਟ ਸੁਰਿੰਦਰਪਾਲ ਸਿੰਘ, ਵਿਨੋਦ ਵਰਮਾ, ਐਨ. ਕੇ. ਵਰਮਾ, ਲਾਭ ਸਿੰਘ ਰੌਣੀ, ਗੁਰਨਾਮ ਸਿੰਘ, ਤਾਬਿਸ਼ ਮਹਿੰਦਰਾ, ਕਵਿਤਾ ਸ਼ਰਮਾ, ਵੰਦਨਾ ਸ਼ਰਮਾ, ਵਿਨੈ ਸੂਦ ਸਪਨਦੀਪ ਸੂਦ, ਅਮਰੀਸ਼ ਆਨੰਦ ਚੰਦਰਕਲਾ, ਬਿਪਨ ਸੂਦ, ਡੀ. ਐਸ. ਗੋਸਾਈਾ, ਪ੍ਰਗਤੀ ਸ਼ਰਮਾ, ਕਿ੍ਤਿਕਾ ਸ਼ਰਮਾ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਅਤੇ ਸਮਾਜਿਕ ਹਸਤੀਆਂ ਸ਼ਾਮਿਲ ਸਨ | ਲੇਖਕ ਰਾਮ ਕਮਲ ਮਹਿੰਦਰਾ ਨੇ ਆਪਣੇ ਸੰਬੋਧਨ ਵਿੱਚ ਦੋਰਾਹਾ ਲਿਟਰੇਰੀ ਮੰਚ ਅਤੇ ਆਰਿਫ਼ ਪਬਲਿਕੇਸ਼ਨ ਦਾ ਦਿਲੋਂ ਧੰਨਵਾਦ ਕੀਤਾ | ਆਖ਼ਰ ਵਿਚ ਸਫਲ ਆਯੋਜਨ ਲਈ ਆਯੋਜਕਾਂ ਦੀ ਪ੍ਰਸ਼ੰਸਾ ਕੀਤੀ ਗਈ |