19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜਦੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਬਲਾਕ ਸੰਮਤੀ ਮਲੌਦ ਦੇ ਜੇਤੂ ਉਮੀਦਵਾਰਾਂ ਨੂੰ ਉਡੀਕਦਾ ਰਿਹਾ

Ad Position 21
No active advertisement
ਅਜੀਤ ਡੈਸਕ 06-03-2026

ਮਲੌਦ, 5 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਦੀ ਪਿਛਲੇ ਸਮੇਂ ਹੋਈ 15 ਮੈਂਬਰਾਂ ਦੀ ਚੋਣ ਵਿਚ ਆਮ ਆਦਮੀ ਪਾਰਟੀ ਹਾਕਮ ਧਿਰ ਦੇ ਤਿੰਨ, ਕਾਂਗਰਸ ਪਾਰਟੀ ਦੇ ਛੇ ਅਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਛੇ ਮੈਂਬਰ ਜੇਤੂ ਰਹੇ ਸੀ | ਜ਼ਿਕਰਯੋਗ ਹੈ ਕਿ ਬਹੁਮਤ ਲਈ 8 ਮੈਂਬਰਾਂ ਦੀ ਲੋੜ ਹੈ | ਪ੍ਰੰਤੂ ਕਿਸੇ ਵੀ ਧਿਰ ਕੋਲ ਬਹੁਮਤ ਨਹੀਂ ਹੈ | ਅੱਜ ਬਲਾਕ ਸੰਮਤੀ ਦੇ ਐਸ. ਸੀ ਸ਼੍ਰੇਣੀ ਦੇ ਚੇਅਰਮੈਨ ਤੇ ਇਸਤਰੀ ਵਰਗ ਲਈ ਉਪ-ਚੇਅਰਮੈਨ ਦੀ ਚੋਣ ਕਰਵਾਉਣ ਸਬੰਧੀ ਅੱੈਸ. ਡੀ. ਐੱਮ. ਪਾਇਲ ਪ੍ਰੀਤਇੰਦਰ ਸਿੰਘ ਬੈਂਸ ਤੇ ਡੀ. ਐਸ. ਪੀ (ਡੀ) ਮੋਹਿਤ ਸਿੰਗਲਾ ਪਹੁੰਚੇ | ਪਰ ਨਿਰਧਾਰਿਤ ਸ਼ਰਤਾਂ ਅਨੁਸਾਰ ਪਾਲਣਾ ਕਰਦਿਆਂ ਜਦੋਂ ਕੋਈ ਵੀ ਸਿਆਸੀ ਧਿਰ ਨਾਲ ਸੰਬੰਧਿਤ ਮੈਂਬਰ ਹਾਜ਼ਰ ਨਾ ਹੋਣ ਕਾਰਨ ਅਗਲੇ ਹੁਕਮਾਂ ਤੱਕ ਚੋਣ ਮੁਕੰਮਲ ਕਰਨ ਦੀ ਅਗਲੀ ਤਰੀਕ ਰੱਖੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ, ਆਪ ਦੇ 6 ਮੈਂਬਰ ਪੁੱਜੇ ਅਗਲੀ ਖ਼ਬਰ ਮੰਦਰ 'ਚੋਂ ਗੋਲਕ ਚੁੱਕ ਕੇ ਭੱਜਣ ਵਾਲਾ ਪੁਲਿਸ ਵਲੋਂ ਕਾਬੂ
Ad Position 24