19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ, ਆਪ ਦੇ 6 ਮੈਂਬਰ ਪੁੱਜੇ

Ad Position 21
No active advertisement
ਅਜੀਤ ਡੈਸਕ 06-03-2026

• ਕਾਂਗਰਸ ਅਤੇ ਅਕਾਲੀ ਦਲ ਦੇ 5-5 ਮੈਂਬਰਾਂ ਨੇ ਕੀਤਾ ਬਾਈਕਾਟ
• ਕੈਬਨਿਟ ਮੰਤਰੀ ਸੌਂਦ ਨੇ ਕਿਹਾ, ਅਕਾਲੀ-ਕਾਂਗਰਸੀ ਮਿਲੇ ਹੋਏ, ਉਨ੍ਹਾਂ ਨੇ ਪਹਿਲਾਂ ਹੀ ਹਾਰ ਮੰਨੀ

ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਲਈ ਰੱਖੀ ਗਈ ਬੈਠਕ ਕੋਰਮ ਪੂਰਾ ਨਾ ਹੋਣ ਕਰਕੇ ਅੱਗੇ ਪਾਉਣੀ ਪਈ | ਗੌਰਤਲਬ ਹੈ ਕਿ ਬੀ. ਡੀ. ਪੀ. ਓ. ਦਫ਼ਤਰ ਖੰਨਾ ਵਿਖੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਨ ਲਈ ਚੋਣ ਅਫ਼ਸਰ ਕਮ ਐੱਸ. ਡੀ. ਐੱਮ. ਖੰਨਾ ਸਵਾਤੀ ਟਿਵਾਣਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਸੀ | ਜਿਸ 'ਚ ਬਲਾਕ ਸੰਮਤੀ ਖੰਨਾ ਦੇ ਕੁੱਲ 16 ਮੈਂਬਰਾਂ ਵਿਚੋਂ ਆਮ ਆਦਮੀ ਪਾਰਟੀ ਦੇ 6 ਮੈਂਬਰ ਹੀ ਪੁੱਜੇ | ਜਦੋਂਕਿ ਕਾਂਗਰਸ ਦੇ 5 ਅਤੇ ਅਕਾਲੀ ਦਲ ਦੇ 5 ਮੈਂਬਰਾਂ ਵੱਲੋਂ ਚੋਣ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ | ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਮੀਟਿੰਗ ਸਵੇਰੇ 11 ਵਜੇ ਰੱਖੀ ਗਈ ਸੀ ਪਰ ਸਾਢੇ 11 ਵਜੇ ਤੱਕ ਕੋਰਨ ਪੂਰਾ ਨਾ ਹੋਣ ਕਰ ਕੇ ਮੀਟਿੰਗ ਚੋਣ ਕਰਵਾਉਣ ਲਈ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤੀ ਗਈ | ਅੱਜ ਚੋਣ ਕਰਵਾਉਣ ਲਈ ਲਈ ਭਾਰੀ ਗਿਣਤੀ 'ਚ ਪੁਲਿਸ ਅਫ਼ਸਰ ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ |
ਧੱਕੇ ਦੇ ਖਦਸ਼ੇ ਕਰ ਕੇ ਕਾਂਗਰਸ ਦੇ 5 ਮੈਂਬਰਾਂ ਨੇ ਕੀਤਾ ਬਾਈਕਾਟ - ਕੋਟਲੀ

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਇਕ ਪੈੱ੍ਰਸ ਕਾਨਫ਼ਰੰਸ ਕਰਕੇ ਕਿਹਾ ਕਿ ਅੱਜ ਸਰਕਾਰ ਵੱਲੋਂ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ | ਜਿਸ ਮੀਟਿੰਗ ਦਾ ਕਾਂਗਰਸ ਪਾਰਟੀ ਵੱਲੋਂ ਬਾਈਕਾਟ ਕੀਤਾ ਗਿਆ ਕਿਉਂਕਿ ਸਾਨੂੰ ਖ਼ਦਸ਼ਾ ਹੀ ਨਹੀਂ ਸਗੋਂ ਇਹ ਪੱਕਾ ਸੀ ਕਿ ਮੀਟਿੰਗ ਹਾਲ ਦੇ ਵਿੱਚ ਚੁਣੇ ਮੈਂਬਰਾਂ ਦੇ ਦਸਤਖ਼ਤ ਕਰਵਾ ਲਏ ਜਾਣਗੇ ਤੇ ਬਾਅਦ 'ਚ ਇਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਚੋਣ ਕਰ ਦਿੱਤੀ ਜਾਵੇਗੀ | ਕਿਉਂਕਿ ਇਹ ਬਦਲਾਵ ਵਾਲੀ ਸਰਕਾਰ ਦੀ ਨੀਤੀ ਬਣ ਚੁੱਕੀ ਹੈ ਕਿ ਧੱਕੇ ਨਾਲ ਚੋਣਾਂ ਕਰਵਾ ਲਈਆਂ ਜਾਣ | ਜਿਸ ਕਰਕੇ ਕਾਂਗਰਸ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਸਾਡੇ ਚੁਣੇ ਗਏ ਪੰਜੇ ਮੈਂਬਰ ਮੀਟਿੰਗ 'ਚ ਨਹੀਂ ਜਾਣਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀ. ਡੀ. ਪੀ. ਓ. ਦਫ਼ਤਰ ਪੁਲਸ ਛਾਉਣੀ 'ਚ ਬਦਲ ਦਿੱਤਾ ਗਿਆ | ਅਤੇ ਵੱਡੇ ਅਧਿਕਾਰੀ ਲਗਾ ਕੇ ਇਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ, ਤੋਂ ਸਾਫ਼ ਹੈ ਕਿ ਧੱਕਾ ਕੀਤਾ ਜਾਣਾ ਸੀ | ਕੋਟਲੀ ਨੇ ਕਿਹਾ ਕਿ ਮੈਂਬਰਾਂ, ਪੱਤਰਕਾਰਾਂ ਤੇ ਸਰਪੰਚਾਂ ਨੂੰ ਵੀ ਅੰਦਰ ਵੜਨ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਇੰਨ੍ਹਾਂ ਨੇ ਧੱਕੇ ਨਾਲ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਨੀ ਸੀ | ਕੋਟਲੀ ਨੇ ਕਿਹਾ ਕਿ ਇਹ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਆਪਣਾ ਬਲਾਕ ਹੈ, ਜਿੱਥੇ ਅੱਜ ਚੋਣ ਨੂੰ ਅੱਗੇ ਪਾਉਣੀ ਪਈ ਕਿਉਂਕਿ ਕੋਰਮ ਪੂਰਾ ਨਹੀਂ ਹੋਇਆ | ਇਹ ਆਪ ਸਰਕਾਰ ਤੇ ਪਾਰਟੀ ਦੀ ਵੱਡੀ ਨੈਤਿਕ ਹਾਰ ਹੈ | ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਨੇ ਡੀ. ਸੀ. ਤੇ ਐੱਸ. ਡੀ. ਐੱਮ. ਨੂੰ ਲਿਖਤੀ ਰੂਪ 'ਚ ਕਿਹਾ ਕਿ ਇੱਕ ਇਹ ਚੋਣ ਗੁਪਤ ਕਰਵਾਈ ਜਾਵੇ ਅਤੇ ਇਸ ਚੋਣ ਦੀ ਵੀਡਿਓਗ੍ਰਾਫ਼ੀ ਕਰਵਾਈ ਜਾਵੇ | ਉਨ੍ਹਾਂ ਦੋਸ਼ ਲਾਇਆ ਕਿ ਸਾਡੇ ਮੈਂਬਰਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਲੋਭ ਦਿੱਤਾ ਗਿਆ ਤੇ ਉਪ ਚੇਅਰਮੈਨ ਦੇ ਅਹੁਦੇ ਦਾ ਲਾਲਚ ਵੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਤਾਬਗੜ੍ਹ ਵਿਖੇ 'ਆਪ' ਤੇ ਅਕਾਲੀ ਸਮਰਥਕਾਂ ਵਿਚ ਖ਼ੂਨੀ ਝੜਪ ਦੌਰਾਨ 6 ਜ਼ਖ਼ਮੀ ਅਗਲੀ ਖ਼ਬਰ ਜਦੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਬਲਾਕ ਸੰਮਤੀ ਮਲੌਦ ਦੇ ਜੇਤੂ ਉਮੀਦਵਾਰਾਂ ਨੂੰ ਉਡੀਕਦਾ ਰਿਹਾ
Ad Position 24