19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਸ਼ਤਾਬਗੜ੍ਹ ਵਿਖੇ 'ਆਪ' ਤੇ ਅਕਾਲੀ ਸਮਰਥਕਾਂ ਵਿਚ ਖ਼ੂਨੀ ਝੜਪ ਦੌਰਾਨ 6 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 06-03-2026

ਸਿਆਸੀ ਗੁੱਟਬੰਦੀ ਕਾਰਨ ਚੱਲੀ ਆ ਰਹੀ ਪੁਰਾਣੀ ਰੰਜਿਸ਼
ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਨੇੜਲੇ ਪਿੰਡ ਸ਼ਤਾਬਗੜ੍ਹ ਵਿਖੇ ਅਕਸਰ ਗੁੱਟਬੰਦੀ ਰਹਿੰਦੀ ਹੈ, ਜਿਸ ਕਾਰਨ ਪਿੰਡ ਸੁਰਖ਼ੀਆਂ ਵਿਚ ਰਹਿੰਦਾ ਹੈ | ਇਹ ਪਿੰਡ ਚੋਣਾਂ ਵੇਲੇ ਵੀ ਨਾਜ਼ੁਕ ਜ਼ੋਨਾਂ ਵਿਚ ਐਲਾਨਿਆ ਜਾਂਦਾ ਹੈ | ਬੀਤੀ ਕੱਲ੍ਹ ਸ਼ਾਮ ਪਿੰਡ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਪੁਰਾਣੀ ਰੰਜਿਸ਼ਬਾਜੀ ਦੇ ਚੱਲਦਿਆਂ ਦੋਵਾਂ ਧਿਰਾਂ ਦੀ ਖ਼ੂਨੀ ਲੜਾਈ ਹੋ ਗਈ ਜਿਸ ਵਿਚ ਅÏਰਤ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ ਜੋ ਕਿ ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਹਨ | ਹਸਪਤਾਲ ਵਿਚ ਜੇਰੇ ਇਲਾਜ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਮਨਜੀਤ ਸਿੰਘ ਨੇ ਵਿਰੋਧੀ ਧਿਰ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਕੱਲ੍ਹ ਆਪਣੀ ਕਾਰ 'ਤੇ ਕਿਸੇ ਵਿਅਕਤੀ ਨਾਲ ਜਾ ਰਿਹਾ ਸੀ ਕਿ ਰਸਤੇ ਵਿਚ ਗੱਡੀ 'ਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ | ਜਦੋਂ ਉਸ ਨੇ ਆਪਣਾ ਵਾਹਨ ਰੋਕਿਆ ਤਾਂ ਉਕਤ ਵਿਅਕਤੀ ਉਸ ਨਾਲ ਗਾਲੀ-ਗਲੋਚ ਕਰਨ ਲੱਗੇ | ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਹੱਥ ਵਿਚ ਫੜੇ ਕਹੀਆਂ, ਤੰਗਲ਼ੀਆਂ, ਗੰਡਾਸੀਆਂ ਨਾਲ ਹਮਲਾ ਕਰ ਕੁੱਟਮਾਰ ਕੀਤੀ | ਇਸ ਦੌਰਾਨ ਮੇਰੇ ਬਚਾਅ ਲਈ ਮੇਰੇ ਭਰਾ ਉੱਥੇ ਆ ਗਏ ਤੇ ਵਿਰੋਧੀ ਧਿਰ ਨੇ ਉਨ੍ਹਾਂ ਉੱਪਰ ਵੀ ਹਮਲਾ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਸਰਪੰਚੀ ਚੋਣਾਂ ਦੌਰਾਨ ਹੀ ਉਨ੍ਹਾਂ ਨਾਲ ਵਿਰੋਧੀ ਧਿਰ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਹੈ ਉਹ ਸਾਡੇ ਨਾਲ ਰੰਜਸ਼ ਰੱਖਦੀ ਆ ਰਹੀ ਹੈ ਜਿਸ ਸਬੰਧੀ ਪਹਿਲਾਂ ਵੀ ਝਗੜੇ ਹੋਏ ਅਤੇ ਉਨ੍ਹਾਂ 'ਤੇ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਸਾਡੀ ਧਿਰ ਦੇ ਜੋ ਵਿਅਕਤੀ ਜ਼ਖ਼ਮੀ ਹਨ ਉਸ ਵਿਚ ਮੇਰੇ ਤੋਂ ਇਲਾਵਾ ਗੁਰਨੂਰ ਸਿੰਘ, ਜੋਰਾ ਸਿੰਘ ਤੇ ਮਨਜੀਤ ਸਿੰਘ ਸ਼ਾਮਲ ਹਨ | ਇਸ ਮੌਕੇ ਦੂਜੀ ਧਿਰ ਦੇ ਕਰਨੈਲ ਸਿੰਘ ਨੇ ਕਿਹਾ ਕਿ ਸ਼ਾਮ ਨੂੰ ਸਰਪੰਚ ਮਨਜੀਤ ਸਿੰਘ ਤੇ ਮਹਿੰਗਾ ਸਿੰਘ ਵਿਚਕਾਰ ਗੱਡੀ ਲੰਘਾਉਣ ਨੂੰ ਲੈ ਕੇ ਖਹਿਬਾਜ਼ੀ ਹੋ ਗਈ | ਉਨ੍ਹਾਂ ਦੱਸਿਆ ਕਿ ਸਰਪੰਚ ਮਨਜੀਤ ਸਿੰਘ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਪਰ ਉਸ ਵਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ | ਮਹਿੰਗਾ ਸਿੰਘ ਉਸ ਦੇ ਘਰ ਅੰਦਰ ਛੁਪ ਗਿਆ ਪਰ ਵਿਰੋਧੀ ਧਿਰ ਦੇ ਸਰਪੰਚ ਮਨਜੀਤ ਸਿੰਘ ਨੇ ਆਪਣੇ ਭਰਾਵਾਂ ਤੇ ਭਤੀਜਿਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ | ਇਸ ਝਗੜੇ ਵਿਚ ਉਸ ਦੀ ਨੂੰਹ ਦੀ ਵੀ ਕੁੱਟਮਾਰ ਹੋਈ | ਕਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਘਰ ਅੰਦਰ ਵੜ ਕੇ ਹਮਲਾ ਕੀਤਾ ਗਿਆ | ਇਸ ਲੜਾਈ ਵਿਚ ਸੁਰਜੀਤ ਸਿੰਘ, ਆਸ਼ਾ ਕੌਰ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਇਸ ਖ਼ੂਨੀ ਝੜਪ ਦੀ ਸੂਚਨਾ ਮਿਲਦੇ ਹੀ ਬਹਿਲੋਲਪੁਰ ਪੁਲਿਸ ਚੌਂਕੀ ਇੰਚਾਰਜ ਵੀ ਹਸਪਤਾਲ ਸਮਰਾਲਾ ਪੁੱਜ ਗਏ ਜਿੱਥੇ ਦੋਵਾਂ ਹੀ ਸਿਆਸੀ ਪਾਰਟੀਆਂ ਦੇ ਸਮਰਥਕ ਭਾਰੀ ਗਿਣਤੀ 'ਚ ਇਕੱਠੇ ਹੋਏ ਸਨ ਅਤੇ ਝਗੜਾ ਹੋਰ ਨਾ ਵਧ ਜਾਵੇ ਇਸ ਲਈ ਪੁਲਿਸ ਵਲੋਂ ਇਨ੍ਹਾਂ ਨੂੰ ਭੇਜ ਦਿੱਤਾ | ਚੌਂਕੀ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਤਾਬਗੜ੍ਹ ਵਿਖੇ ਲੜਾਈ ਦੀ ਸੂਚਨਾ ਮਿਲੀ ਹੈ ਅਤੇ ਇਸ ਵਿਚ ਦੋਵੇਂ ਧਿਰਾਂ ਦੇ 6 ਵਿਅਕਤੀ ਜ਼ਖ਼ਮੀ ਹੋਏ ਹਨ | ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਪਿੰਡ ਦੀ ਸਰਪੰਚ ਸੰਦੀਪ ਕੌਰ ਪੰਚਾਂ ਸਮੇਤ 'ਆਪ' ਵਿਚ ਸ਼ਾਮਿਲ ਅਗਲੀ ਖ਼ਬਰ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ, ਆਪ ਦੇ 6 ਮੈਂਬਰ ਪੁੱਜੇ
Ad Position 24