19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਦਿਆਰਥਣਾਂ ਨੇ ਸਵਦੇਸ਼ੀ ਮੇਲੇ 'ਚ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 06-03-2026
ਮਾਛੀਵਾੜਾ ਸਾਹਿਬ, 5 ਮਾਰਚ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਡਾ. ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਵਦੇਸ਼ੀ ਮੇਲੇ 'ਚ ਸ਼ਿਰਕਤ ਕੀਤੀ | ਮੇਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਵਦੇਸ਼ੀ ਉਤਪਾਦਾਂ ਤੋਂ ਜਾਣੂ ਕਰਵਾਉਣਾ ਸੀ | ਮੇਲੇ 'ਚ ਵੱਖ-ਵੱਖ ਸਟਾਲਾਂ ਤੇ ਘਰੇਲੂ ਤਿਆਰ ਖਾਦ ਪਦਾਰਥ, ਹਸਤ ਕਲਾ ਅਤੇ ਪੁਰਾਤਨ ਕਢਾਈਆਂ ਤੋਂ ਤਿਆਰ ਕੀਤੇ ਵਸਤਰ ਪ੍ਰਦਰਸ਼ਿਤ ਕੀਤੇ ਗਏ ਸਨ | ਇਸ ਮੌਕੇ ਵਿਦਿਆਰਥਣਾਂ ਨੇ ਉਦਯੋਗਪਤੀਆਂ ਨਾਲ ਗੱਲਬਾਤ ਕਰ ਕੇ ਵਪਾਰਕ ਪੱਖ, ਕੀਮਤ ਨਿਰਧਾਰਨ, ਉਤਪਾਦ ਸਥਿਤੀ ਕਰਨ, ਖਪਤਕਾਰ ਵਿਵਹਾਰ ਅਤੇ ਰਿਵਾਇਤੀ ਉਤਪਾਦਾਂ ਦੀ ਆਧੁਨਿਕ ਮਾਰਕੀਟਿੰਗ ਬਾਰੇ ਵੀ ਜਾਣਕਾਰੀ ਹਾਸਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਹੋਲਾ ਮਹੱਲਾ ਦਿਵਸ ਮਨਾਇਆ ਅਗਲੀ ਖ਼ਬਰ ਮਾਲਵਿੰਦਰ ਸਿੰਘ ਲਾਡੀ ਪੱਲਾ ਨੂੰ ਵੱਖ- ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ
Ad Position 24