22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਭਾਜਪਾ ਨੂੰ ਇਸ ਵਾਰ ਵੋਟ ਚੋਰੀ ਕਰਨ ਨਹੀਂ ਦਿਆਂਗੇ-ਰਵਿੰਦਰ ਡਾਲਵੀ ਮਾਨ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ-ਵਿਕਰਮ ਬਾਜਵਾ

Ad Position 21
No active advertisement
ਅਜੀਤ ਡੈਸਕ 12-03-2026
ਸਾਹਨੇਵਾਲ, 11 ਮਾਰਚ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਦੇ ਵਿਚ ਹਲਕੇ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀ. ਐੱਲ. ਏ. ਦੀ ਅਹਿਮ ਮੀਟਿੰਗ ਹੋਈ | ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਾਇਕ ਇੰਚਾਰਜ ਰਵਿੰਦਰ ਰਾਓ ਡਾਲਵੀ ਅਤੇ ਹਰਦੀਪ ਕਿੰਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਰਵਿੰਦਰ ਰਾਓ ਡਾਲਵੀ ਨੇ ਸੰਬੋਧਨ ਕਰਦਿਆਂ ਹਲਕਾ ਸਾਹਨੇਵਾਲ ਦੇ ਸਾਰੇ ਹੀ ਬੀ. ਐੱਲ. ਏ. ਨੂੰ ਜਾਣਕਾਰੀ ਦਿੱਤੀ ਕਿ ਜਿਹੜੀਆਂ ਨਵੀਆਂ ਵੋਟਰ ਲਿਸਟਾਂ ਆ ਰਹੀਆਂ ਹਨ | ਉਨ੍ਹਾਂ ਦੇ ਵਿਚੋਂ ਕਿਵੇਂ ਉਹ ਜਿਹੜੀਆਂ ਗਲਤ ਵੋਟਾਂ ਹਨ, ਉਨ੍ਹਾਂ ਨੂੰ ਕਟਵਾ ਸਕਦੇ ਹਨ ਅਤੇ ਜਿਹੜੀਆਂ ਵੋਟਾਂ ਨਹੀਂ ਬਣੀਆਂ, ਉਨ੍ਹਾਂ ਦੀਆਂ ਵੋਟਾਂ ਕਿਵੇਂ ਬਣਵਾ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਵਲੋਂ ਲਗਾਏ ਗਏ ਸਾਰੇ ਬੀ. ਐੱਲ. ਏ. ਦੀ ਅਹਿਮ ਜ਼ਿੰਮੇਵਾਰੀ ਹੋਵੇਗੀ ਤਾਂ ਜੋ ਭਾਜਪਾ ਇਸ ਵਾਰ ਵੋਟ ਚੋਰੀ ਨਾ ਕਰ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਬਿਲਕੁਲ ਤਿਆਰ ਹੈ ਕਿ ਉਹ ਭਾਜਪਾ ਨੂੰ ਇਸ ਵਾਰ ਵੋਟ ਚੋਰੀ ਨਹੀਂ ਕਰਨ ਦੇਵੇਗੀ | ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਸਹਿਯੋਗੀ ਟੀਮ ਹੈ, ਜਿਸ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ | ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਸਾਨੂੰ ਇੱਕਜੁੱਟ ਹੋ ਕੇ ਇਨ੍ਹਾਂ ਦੋਹਾਂ ਪਾਰਟੀਆਂ ਦੇ ਨਾਲ ਲੜਾਈ ਲੜਨੀ ਪਵੇਗੀ | ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੰੂ, ਸਾਬਕਾ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਵਨੀਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਨਾਨਕ ਗੜੀ, ਸੁਨੀਤਾ ਤਨਜਾਨੀਆ, ਮਨਜਿੰਦਰ ਕੌਰ ਗਰੇਵਾਲ, ਹੈਪੀ ਗਿੱਲ ਧਨਾਨਸੂ, ਹਰਬਲਾਸ ਸਿੰਘ ਮੰਗਲੀ, ਸੁਰਿੰਦਰ ਕੁਮਾਰ ਬੀਟਾ, ਸਤਵੰਤ ਸਿੰਘ ਗਰਚਾ, ਗੁਰਸੇਵਕ ਸਿੰਘ ਮੰਗੀ, ਜਸਵਿੰਦਰ ਨੋਨਾ, ਸਵਰਨ ਸਿੰਘ ਖਵਾਜਕੇ, ਬਾਬਾ ਚਮਕੌਰ ਸਿੰਘ, ਸ਼ਮਸ਼ੇਰ ਸ਼ੇਰੀ, ਅਵਤਾਰ ਸਿੰਘ ਚਾਹਲ, ਗੁਰਜਿੰਦਰ ਸਿੰਘ ਗੋਗੀ, ਕਰਨ ਅਨੇਜਾ, ਅਮਨ ਪਨੇਸਰ, ਰੋਬਿਨ ਮੈਨੀ, ਅਵਤਾਰ ਸਿੰਘ ਪਵਾ ਖਾਂਗਟ, ਜੱਸਾ ਰਾਈਆਂ, ਬਲਕਾਰ ਸਿੰਘ, ਬਲਵਿੰਦਰ ਸਿੰਘ ਨੂਰਵਾਲ, ਕਾਲੂ ਮਾਂਗਟ, ਬੰਟੂ ਚੌਂਤਾਂ , ਬੂਟਾ ਗੜੀ, ਰਾਜਦੀਪ ਸਿੰਘ ਬਿਲਗਾ, ਸੁਰੇਸ਼ ਕੁਮਾਰ, ਗਗਨ ਸੈਣੀ, ਬਲਵਿੰਦਰ ਸਿੰਘ ਰੋਡਾ, ਹਰਜਾਪ ਸਿੰਘ ਗਿੱਲ , ਗੁਰਮੀਤ ਸਿੰਘ ਮੁੰਡੀਆਂ ਆਦਿ ਹਾਜ਼ਰ ਸਨ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ 'ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਸ਼ਾਮਿਲ ਅਗਲੀ ਖ਼ਬਰ 24 ਬੋਤਲਾਂ ਸ਼ਰਾਬ ਸਮੇਤ ਕਾਬੂ
Ad Position 24