22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ 'ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-03-2026
ਖੰਨਾ, 11 ਮਾਰਚ (ਹਰਜਿੰਦਰ ਸਿੰਘ ਲਾਲ)-ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਵਿਚ ਖ਼ਾਸ ਤੌਰ ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਦੇ ਵੱਖ ਵੱਖ ਅਹੁਦੇਦਾਰਾਂ ਵਲੋਂ ਆਪਣੇ ਵਿਚਾਰ ਰੱਖੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਜੋ 1000 ਰੁਪਏ ਮਹੀਨੇ ਦੇਣ ਦੀ ਗੱਲ ਕਹੀ ਗਈ ਹੈ | ਉਹ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਵਾਸਤੇ ਹੈ ਕਿਉਂ ਕਿ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਉਹ ਵਾਅਦਾ ਚਾਰ ਸਾਲ ਹੋਣ ਉਪਰੰਤ ਜੋ ਕਿ ਹੁਣ 48000 ਰੁਪਏ ਬਣਦਾ ਹੈ, ਮਹਿਲਾਵਾਂ ਨੂੰ ਨਹੀਂ ਦਿੱਤਾ, ਹੁਣ ਵੀ ਆਮ ਆਦਮੀ ਪਾਰਟੀ ਵਲੋਂ 1000 ਰੁਪਏ ਮਹੀਨਾ ਅਪੈ੍ਰਲ, 2026 ਵਿਚ ਫਾਰਮ ਭਰ ਕੇ ਦੇਣ ਬਾਰੇ ਕਿਹਾ ਹੈ ਜੋ ਕਿ ਜਦੋਂ ਵਿਧਾਨ ਸਭਾ ਇਲੈੱਕਸ਼ਨ ਹੋਏ ਸੀ, ਉਸ ਸਮੇਂ ਵੀ ਇਹ ਫਾਰਮ ਮਹਿਲਾਵਾਂ ਕੋਲੋਂ ਭਰਵਾਏ ਗਏ ਸੀ | ਪਰ ਮਹਿਲਾਵਾਂ ਨੂੰ ਕੁੱਝ ਵੀ ਨਹੀਂ ਮਿਲਿਆ | ਇਸ ਮੌਕੇ ਇਹ ਵੀ ਚਰਚਾ ਕੀਤੀ ਗਈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਪੰਜਾਬ ਵਿਚ ਰੋਜ ਹੀ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਅਤੇ ਆਮ ਜਨਤਾ ਪੂਰੀ ਤਰ੍ਹਾਂ ਡਰੀ ਹੋਈ ਹੈ | ਆਮ ਜਨਤਾ ਵਿਚ ਡਰ ਦਾ ਮਾਹੌਲ ਹੈ ਅਤੇ ਇਹ ਵੀ ਚਰਚਾ ਕੀਤੀ ਗਈ ਕਿ ਜੋ 2 ਰੁਪਏ ਕਿੱਲੋ ਦੇ ਹਿਸਾਬ ਨਾਲ ਕਣਕ ਮਿਲਦੀ ਸੀ ਉਹ ਵੀ ਹੁਣ ਨਹੀਂ ਮਿਲਦੀ | ਗੁਰਕੀਰਤ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਆਉਣ ਵਾਲੇ ਵਿਧਾਨ ਸਭਾ ਇਲੈੱਕਸ਼ਨ ਅਤੇ ਮਿਊਸਿਪਲ ਕੌਂਸਲ ਲਈ ਬੀ. ਐਲ. ਏ.-2 ਫਾਰਮ ਮੰਡਲ ਪ੍ਰਧਾਨਾਂ ਵਲੋਂ ਭਰੇ ਗਏ ਹਨ | ਉਨ੍ਹਾਂ ਬਾਰੇ ਵੀ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਹਰ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਹੋਣੀ ਲਾਜ਼ਮੀ ਹੈ | ਗੁਰਕੀਰਤ ਸਿੰਘ ਅਤੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਤੇ ਅਹੁਦੇਦਾਰਾਂ ਦੀ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿਚ ਹੋਈ ਅਤੇ ਸਾਰਿਆਂ ਵਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ |
ਇਸ ਮੌਕੇ ਰਾਜੀਵ ਰਾਏ ਮਹਿਤਾ ਐਡਵੋਕੇਟ ਪ੍ਰਧਾਨ ਸ਼ਹਿਰੀ, ਹਰਜਿੰਦਰ ਸਿੰਘ ਇਕੋਲਾਹਾ ਪ੍ਰਧਾਨ ਦਿਹਾਤੀ, ਕਮਲਜੀਤ ਸਿੰਘ ਲੱਧੜ ਐਮ. ਸੀ. ਖੰਨਾ, ਹੀਰਾ ਲਾਲ ਸ਼ਰਮਾ, ਨਿਤਿਨ ਕੌਸ਼ਲ, ਰਵਿੰਦਰ ਸਿੰਘ ਬੱਬੂ ਐਮ. ਸੀ., ਸੰਦੀਪ ਘਈ ਐਮ. ਸੀ., ਕਾਕਾ ਜੇਠੀ, ਸੁਧੀਰ ਜੋਸ਼ੀ, ਗੁਰਦੀਪ ਜੋਸ਼ੀ, ਅਰੁਣ ਗਾਬਾ, ਗੋਲਡੀ ਸ਼ਰਮਾ, ਸੋਨੂੰ ਸੋਫ਼ਤ, ਰਤਨ ਆਨੰਦ, ਵਿਕਾਸ ਮਿੱਤਲ, ਗੁਰਪ੍ਰੀਤ ਗੋਗੀ, ਕੈਪਟਨ ਮੇਹਰ ਸਿੰਘ ਇਕੋਲਾਹੀ, ਕਮਲਜੀਤ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਬਣਨ 'ਤੇ ਖੰਨਾ ਅਤੇ ਜਗਰਾਉਂ ਨੂੰ ਜ਼ਿਲ੍ਹਾ ਬਣਾਉਣ ਦੇ ਐਲਾਨ ਲਈ ਸੁਖਬੀਰ ਦਾ ਧੰਨਵਾਦ-ਜਥੇ. ਖੱਟੜਾ/ਇੰਜੀ. ਬੋਪਾਰ... ਅਗਲੀ ਖ਼ਬਰ ਭਾਜਪਾ ਨੂੰ ਇਸ ਵਾਰ ਵੋਟ ਚੋਰੀ ਕਰਨ ਨਹੀਂ ਦਿਆਂਗੇ-ਰਵਿੰਦਰ ਡਾਲਵੀ ਮਾਨ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ-...
Ad Position 24