22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅਕਾਲੀ ਦਲ ਦੇ ਆਗੂ ਬਾਦਲ ਨੂੰ ਮਿਲੇ, ਸਰਵੇ ਕਰਵਾ ਕੇ ਨਵਾਂ ਸੇਵਾਦਾਰ ਲਗਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 12-03-2026
ਮਲੌਦ, 11 ਮਾਰਚ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਟਕਸਾਲੀ ਅਕਾਲੀ ਆਗੂਆਂ ਦੇ ਇੱਕ ਵੱਡੇ ਵਫ਼ਦ ਵਲੋਂ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ 'ਤੇ ਮਿਲ ਕੇ ਹਲਕਾ ਪਾਇਲ ਦੇ ਇੰਚਾਰਜ ਨੂੰ ਬਦਲਣ ਦੀ ਮੰਗ ਉਠਾਈ ਗਈ ਹੈ | ਇਸ ਵਫ਼ਦ ਵਿੱਚ ਹਰਮਿੰਦਰ ਸਿੰਘ ਮੰਡੇਰ ਯੂ. ਐਸ. ਏ ਜਰਗ, ਅਮਰੀਕ ਸਿੰਘ ਰੋੜੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਵਰਿੰਦਰਜੀਤ ਸਿੰਘ ਵਿੱਕੀ ਬੇਰ ਕਲਾਂ ਸਾਬਕਾ ਚੇਅਰਮੈਨ ਲੈਂਡਮਾਰਗੇਜ਼ ਬੈਂਕ ਮਲੌਦ, ਹਰਿੰਦਰਪਾਲ ਸਿੰਘ ਹਨੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੋਰਾਹਾ, ਜਥੇ. ਬਲਵੰਤ ਸਿੰਘ ਘਲੋਟੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੁਧਿਆਣਾ, ਯੂਥ ਵਿੰਗ ਦੇ ਕੌਮੀ ਕੌਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ, ਸੁਖਵਿੰਦਰ ਸਿੰਘ ਦੌਲਤਪੁਰ ਕੌਮੀ ਜਨਰਲ ਸਕੱਤਰ ਯੂਥ ਵਿੰਗ ਅਕਾਲੀ ਦਲ, ਜਥੇ. ਅਮਰਜੀਤ ਸਿੰਘ ਮਾਂਗੇਵਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਯਸ਼ਪਾਲ ਬਿੱਲੂ ਸਾਬਕਾ ਬਲਾਕ ਸੰਮਤੀ ਮੈਂਬਰ ਦੋਰਾਹਾ, ਸੁਮਿੰਦਰ ਸਿੰਘ ਸਿਹੌੜਾ ਬਲਾਕ ਸੰਮਤੀ ਮੈਂਬਰ ਮਲੌਦ, ਗੁਰਮੀਤ ਸਿੰਘ ਆੜਤੀਆ ਜੋਗੀਮਾਜਰਾ, ਹਰਕਿੰਦਰ ਸਿੰਘ ਆੜਤੀਆ ਸੀਹਾਂ ਦੌਦ, ਪ੍ਰਧਾਨ ਹਰਮਨਦੀਪ ਸਿੰਘ ਰਿੱਕੀ ਅਜਨੌਦ, ਸੁਖਵਿੰਦਰ ਸਿੰਘ ਸੁਖੀ ਪ੍ਰਧਾਨ ਸਹਿਕਾਰੀ ਸਭਾ ਅਜਨੋਦ, ਯੂਥ ਆਗੂ ਲੱਕੀ ਰੌਣੀ, ਰਛਪਾਲ ਸਿੰਘ ਸਾਬਕਾ ਕੌਂਸਲਰ ਮਲੌਦ, ਗੁਰਿੰਦਰ ਸਿੰਘ ਗੁਰੀ ਘਲੋਟੀ, ਚਰਨਜੀਤ ਸਿੰਘ ਸਿੰਘ ਚੰਨੀ ਪਾਇਲ, ਦਵਿੰਦਰ ਸਿੰਘ ਸਿਰਥਲਾ, ਹਰਪਾਲ ਸਿੰਘ ਸਿਰਥਲਾ, ਗੁਰਸੇਵਕ ਸਿੰਘ ਘਲੋਟੀ, ਜਥੇ. ਮੱਘਰ ਸਿੰਘ ਜੱਲਾ, ਪਿ੍ਤਪਾਲ ਸਿੰਘ ਭੋਲਾ ਸਾਬਕਾ ਸਰਪੰਚ ਰਾਮਗੜ੍ਹ ਸਰਦਾਰਾਂ, ਗੁਰਮੀਤ ਸਿੰਘ ਸੋਹੀਆਂ, ਸਾਬਕਾ ਸਰਪੰਚ ਕੁਲਦੀਪ ਸਿੰਘ ਉੱਚੀ ਦੌਦ, ਨਿਰਮਲ ਸਿੰਘ ਨਿੰਮਾ ਰੋੜੀਆਂ ਸਮੇਤ ਹੋਰ ਆਗੂ ਹਾਜ਼ਰ ਸਨ | ਵਫ਼ਦ ਵਿਚਲੇ ਆਗੂਆਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਲੰਮੇਂ ਸਮੇਂ ਤੋਂ ਹਲਕਾ ਪਾਇਲ ਵਿਚ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਇੱਕ ਤਰ੍ਹਾਂ ਨਾਲ ਠੱਪ ਹਨ | ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ, ਆਪਣੇ ਆਪ ਧੜੇਬੰਦੀ ਬਣਾ ਕੇ ਉਹੀ ਅਹੁਦੇਦਾਰੀਆਂ ਆਪੋ ਆਪਣੇ ਨਜ਼ਦੀਕੀਆਂ ਨੂੰ ਦਿੱਤੀਆਂ ਗਈਆਂ, ਹਲਕੇ ਦੇ ਵੱਡੇ ਪਿੰਡਾਂ ਧਮੋਟ, ਜਰਗ, ਸਿਆੜ, ਰਾਮਗੜ੍ਹ ਸਰਦਾਰਾਂ, ਘੁਢਾਨੀਆਂ, ਰਾਮਪੁਰ ਸਮੇਤ ਬਹੁਤ ਵੱਡੇ ਵੱਡੇ ਪਿੰਡ ਹਨ ਜਿਨ੍ਹਾਂ ਵਿਚਲੇ ਟਕਸਾਲੀ ਆਗੂਆਂ ਨੂੰ ਕਦੀ ਪੁੱਛਿਆ ਤੱਕ ਨਹੀਂ ਗਿਆ | ਜਿਸ ਕਾਰਨ ਪਿੰਡਾਂ ਦੀਆਂ ਪੰਚਾਇਤਾਂ, ਬਲਾਕ ਸੰਮਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆਦਿ ਵਿੱਚ ਪਾਰਟੀ ਦੇ ਹੱਥ ਸਿਆਸੀ ਤੌਰ ਤੇ ਕੁੱਝ ਨਹੀਂ ਲੱਗਾ | ਉਨ੍ਹਾਂ ਕਿਹਾ ਕਿ ਕਿਸੇ ਵਰਕਰ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਨਾਲ ਨਹੀਂ ਖੜਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹਲਕਾ ਪਾਇਲ ਵਿਚੋਂ ਪਾਰਟੀ ਨਾ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਨਾ ਹੀ ਜਿੱਤ ਸਕੇਗੀ | ਆਗੂਆਂ ਨੇ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਹੁਤ ਹੀ ਗੰਭੀਰਤਾ ਅਤੇ ਧਿਆਨ ਨਾਲ ਇਕੱਲੇ ਇਕੱਲੇ ਆਗੂ ਵਲੋਂ ਪੇਸ਼ ਕੀਤੇ ਪੱਖਾਂ ਅਤੇ ਸਿਆਸੀ ਵਿਚਾਰਾਂ ਨੂੰ ਸੁਣਿਆ | ਉਨ੍ਹਾਂ ਵਲੋਂ ਵਿਸ਼ੇਸ਼ ਤੌਰ ਤੇ ਵਿਧਾਨ ਸਭਾ ਪਾਇਲ ਦੀ ਮੌਜੂਦਾ ਸਥਿਤੀ ਬਾਰੇ ਬੜੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਹਲਕਾ ਪਾਇਲ ਵਿਚ ਬਤੌਰ ਇੰਚਾਰਜ ਸੇਵਾਦਾਰ ਬਣਾਉਣ ਲਈ ਸਰਵੇ ਕਰਵਾ ਕੇ ਕਿਸੇ ਯੋਗ ਆਗੂ ਨੂੰ ਹਲਕੇ ਦੀ ਵਾਗਡੋਰ ਸੰਭਾਲੀ ਜਾਵੇ | ਜਿਵੇਂ ਵੱਖ ਵੱਖ ਹਲਕਿਆਂ ਵਿਚ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ | ਇਸੇ ਤਰ੍ਹਾਂ ਹਲਕਾ ਪਾਇਲ ਵਿਚ ਯੋਗ ਆਗੂ ਦੀ ਅਗਵਾਈ ਹੇਠ ਰੈਲੀ ਦਾ ਸਮਾਂ ਦਿੱਤਾ ਜਾਵੇ | ਸੁਖਬੀਰ ਸਿੰਘ ਬਾਦਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵਿਚਾਰਾਂ ਦੀ ਪੂਰਨ ਕਦਰ ਕੀਤੀ ਜਾਵੇਗੀ | ਇਹ ਸਮੇਂ ਦੇ ਗਰਭ ਵਿੱਚ ਹੈ ਕਿ ਪਾਰਟੀ ਪ੍ਰਧਾਨ ਕੀ ਫ਼ੈਸਲਾ ਕਰਦੇ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਸਫ਼ਾਂ ਵਿਚ ਇਕ ਤਰ੍ਹਾਂ ਨਾਲ ਸਿਆਸੀ ਘਮਸਾਣ ਛਿੜ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਧੀਆਂ ਦੇ ਮਾਣ-ਸਨਮਾਨ ਦਾ ਦੁਸ਼ਮਣ ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਵੇ -ਦਿਲਬਰ ਮੁਹੰਮਦ ਖ਼ਾਨ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਆਗੂ ਸੌੜੀ ਮਾਨਸਿਕਤਾ ਦਾ ਸ਼ਿਕਾਰ ਹੋ ਹੋਣ ਲੱਗੇ-ਵਿਧਾਇਕ ਜੀਵਨ ਸਿੰਘ ਸੰਗੋਵਾਲ
Ad Position 24