ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿਚ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਗਏ ਨਤੀਜਿਆਂ ਵਿਚ ਬੀ. ਕਾਮ. (ਆਨਰਜ਼) ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਫਲਤਾ ਪ੍ਰਾਪਤ ਕੀਤੀ ਹੈ | ਜਿਸ ਵਿਚ ਬੀ. ਕਾਮ. (ਆਨਰਜ਼) (ਪਹਿਲਾ ਸਮੈਸਟਰ) ਵਿਚ ਪ੍ਰੀਤੀ ਦਿਉਲ ਨੇ 9.12 ਐੱਸ. ਜੀ. ਪੀ. ਏ. ਲੈ ਕੇ ਪਹਿਲਾ ਸਥਾਨ, ਤੰਨੁ ਨੇ 8.68 ਐੱਸ. ਜੀ. ਪੀ. ਏ. ਲੈ ਕੇ ਦੂਜਾ ਸਥਾਨ ਅਤੇ ਸੁਮਨਪ੍ਰੀਤ ਕੌਰ ਅਤੇ ਲੱਕੀ ਆਰਿਆ ਨੇ 8.12 ਐੱਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਬੀ. ਕਾਮ. (ਆਨਰਜ਼) (ਤੀਜਾ ਸਮੈਸਟਰ) ਵਿਚ ਨਿਸ਼ਿਕਾ ਨੇ 8.74 ਐੱਸ. ਜੀ. ਪੀ. ਏ. ਲੈ ਕੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਨੇ 8.04 ਐੱਸ. ਜੀ. ਪੀ. ਏ. ਲੈ ਕੇ ਦੂਜਾ ਸਥਾਨ ਅਤੇ ਗੁਰ ਸਿਮਰਨਜੋਤ ਸਿੰਘ ਅਤੇ ਰਾਜਦੀਪ ਕੌਰ ਨੇ 7.37 ਐੱਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਬੀ. ਕਾਮ. (ਆਨਰਜ਼) ਪੰਜਵੇਂ ਸਮੈਸਟਰ ਵਿਚ ਮੁਸਕਾਨ ਨੇ 8.80 ਐੱਸ. ਜੀ. ਪੀ. ਏ. ਲੈ ਕੇ ਪਹਿਲਾ ਸਥਾਨ, ਰੀਆ ਵਿਜ, ਸਾਕਸ਼ੀ ਡੋਬਰਿਆਲ ਅਤੇ ਹਰਵੀਰ ਕੌਰ ਨੇ 8.56 ਐੱਸ. ਜੀ. ਪੀ. ਏ. ਲੈ ਕੇ ਦੂਜਾ ਸਥਾਨ ਅਤੇ ਮਮਤਾ ਨੇ 8.32 ਐੱਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਐਡਵੋਕੇਟ ਨਵੀਨ ਥੰਮਣ, ਜਨਰਲ ਸਕੱਤਰ ਰਾਜੇਸ਼ ਡਾਲੀ, ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ, ਸਕੱਤਰ ਰਮਰੀਸ਼ ਵਿਜ ਅਤੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਤੇ ਹੋਰ ਮੈਂਬਰਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਗਰੁੱਪ ਸਟਾਫ਼ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |