20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਿਸਟਮ ਫ਼ੇਲ੍ਹ ਭਾਰੀ ਗੰਦਗੀ ਅਤੇ ਬਦਬੂ ਕਾਰਨ ਲੋਕਾਂ 'ਚ ਹਾਹਾਕਾਰ

Ad Position 21
No active advertisement
ਅਜੀਤ ਡੈਸਕ 03-04-2026
ਅਹਿਮਦਗੜ੍ਹ, 2 ਅਪ੍ਰੈਲ (ਰਵਿੰਦਰ ਪੁਰੀ)-ਸ਼ਹਿਰ ਅੰਦਰਲੇ ਗੰਦੇ ਪਾਣੀ ਦੀ ਨਿਕਾਸੀ ਦਾ ਪਹਿਲਾਂ ਤੋਂ ਹੀ ਮਾੜਾ ਪ੍ਰਬੰਧ ਹੁਣ ਪਿਛਲੇ ਪੰਜ ਦਿਨਾਂ ਤੋਂ ਮੁਕੰਮਲ ਤੌਰ 'ਤੇ ਫ਼ੇਲ੍ਹ ਹੋ ਗਿਆ ਹੈ | ਜਿਸ ਕਾਰਨ ਅੱਧੇ ਸ਼ਹਿਰ ਦੇ ਪੋਸ਼ ਏਰੀਏ ਵਿਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਖੜਾ ਹੈ, ਜਿੱਥੇ ਬਹੁਤ ਬਦਬੂ ਅਤੇ ਗੰਦਗੀ ਫੈਲ ਗਈ ਹੈ | ਸ਼ਹਿਰ ਦੇ ਕਈ ਮੁੱਖ ਰਸਤਿਆਂ ਜਿੱਥੇ ਆਮ ਲੋਕਾਂ ਦੀ ਬਹੁਤ ਆਵਾਜਾਈ ਹੈ, ਜਿੱਥੇ ਪੈਦਲ ਰਸਤਾ ਵੀ ਬੰਦ ਹੈ ਅਤੇ ਬਹੁਤੇ ਘਰਾਂ ਦੇ ਦਰਵਾਜ਼ਿਆਂ ਅੱਗੇ ਵੀ ਗੰਦੇ ਪਾਣੀ ਦਾ ਭੰਡਾਰ ਪਿਛਲੇ ਕਈ ਦਿਨਾਂ ਤੋਂ ਜਮਾ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਦਹਿਲੀਜ਼ ਰੋਡ 'ਤੇ ਲੱਗੀ ਮੋਟਰ ਸੜ ਗਈ | ਜਿਸ ਦਾ ਨਗਰ ਕੌਂਸਲ ਪਾਸ ਕੋਈ ਵੀ ਬਦਲਵਾਂ ਪ੍ਰਬੰਧ ਨਹੀਂ ਹੈ, ਨਾ ਹੀ ਕੋਈ ਅਜਿਹੀ ਐਮਰਜੈਂਸੀ ਮੌਕੇ ਅਲੱਗ ਮੋਟਰ ਰੱਖੀ ਗਈ ਹੈ ਅਤੇ ਨਾ ਹੀ ਕੋਈ ਵੱਡਾ ਮਡ ਪੰਪ ਹੈ | ਕਾਰਜ ਸਾਧਕ ਅਫ਼ਸਰ ਤੇ ਨਗਰ ਕੌਂਸਲ ਪ੍ਰਧਾਨ ਇਸ ਦਾ ਕੋਈ ਤੁਰੰਤ ਹੱਲ ਲੱਭਣ ਵਿਚ ਅਸਮਰਥ ਜਾਪਦੇ ਹਨ | ਹੁਣ ਨਗਰ ਕੌਂਸਲ ਵਲੋਂ ਛੋਟੇ ਮਡ ਪੰਪ ਤੇ ਟੈਂਕਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ | ਪਰ ਸ਼ਹਿਰ ਅੰਦਰ ਪੰਜ ਵਾਟਰ ਸਪਲਾਈ ਵਾਲੀਆਂ ਮੋਟਰਾਂ ਅਤੇ ਹਜ਼ਾਰਾਂ ਲੱਗੇ ਸਬਮਰਸੀਬਲ ਪੰਪਾਂ ਦੀ ਸਪਲਾਈ ਕਾਰਨ ਗੰਦਾ ਪਾਣੀ ਰੋਜ਼ਾਨਾ ਬਹੁਤ ਮਾਤਰਾ 'ਚ ਨਿਕਲਦਾ ਹੈ, ਜਿਸ ਦੀ ਨਿਕਾਸੀ ਲਈ ਕੋਈ ਯੋਗ ਪ੍ਰਬੰਧ ਨਹੀਂ ਹੈ | ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਫ਼ੰਡ ਦਿੱਤੇ ਹਨ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 35 ਏਕੜ ਜ਼ਮੀਨ ਵੀ ਨਗਰ ਕੌਂਸਲ ਪਾਸ ਹੈ | ਜੇਕਰ ਨਗਰ ਕੌਂਸਲ ਪੰਜ ਸਾਲਾਂ 'ਚ ਇੱਕ ਹੋਰ ਮੋਟਰ ਵੀ ਨਹੀਂ ਖ਼ਰੀਦ ਸਕੀ ਤਾਂ ਫਿਰ ਕਸੂਰਵਾਰ ਕੌਣ ਹੈ | ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਬਾਰੇ ਵੀ ਅਹਿਮ ਖ਼ੁਲਾਸਾ ਕੀਤਾ ਕਿ ਮੈਂ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਵਾਉਣ 'ਚ ਸਾਰਾ ਜੋਰ ਲਗਾ ਦਿੱਤਾ ਜੋ ਪਿਛਲੇ ਪੰਜ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਚਾਲੂ ਹਾਲਤ 'ਚ ਆ ਗਿਆ ਸੀ | ਪਰ ਨਿਕਾਸੀ ਵਾਲੀਆਂ ਪੁਰਾਣੀਆਂ ਪਾਈਪਾਂ ਕਾਰਨ ਜਿਸ ਸਬੰਧੀ ਸੀਵਰੇਜ ਵਿਭਾਗ ਵਲੋਂ ਪਹਿਲਾਂ ਤੋਂ ਹੀ ਵੱਡੀ ਅਣਗਹਿਲੀ ਵਰਤੀ ਗਈ, ਜਿਨ੍ਹਾਂ ਦੀ ਜਾਣਕਾਰੀ ਮੈਨੂੰ ਨਹੀਂ ਦਿੱਤੀ ਗਈ ਸੀ, ਜੋ ਮੌਕੇ 'ਤੇ ਫ਼ੇਲ੍ਹ ਸਾਬਤ ਹੋ ਗਈਆਂ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਲਗਾ ਰਹੀਆਂ ਐਚ. ਪੀ. ਵੀ. ਵੈਕਸੀਨੇਸ਼ਨ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪਾਇਲ ਵਿਖੇ ਹੋਣ ਵਾਲੀ ਮੀਟਿੰਗ ਵਿਚ ਹੋਵੇਗਾ ਟਕਸਾਲੀ ਅਕਾਲੀ ਆਗੂਆਂ ਦਾ ਸਨਮਾਨ
Ad Position 24