20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਿਹਤ ਵਿਭਾਗ ਦੀਆਂ ਟੀਮਾਂ ਲਗਾ ਰਹੀਆਂ ਐਚ. ਪੀ. ਵੀ. ਵੈਕਸੀਨੇਸ਼ਨ ਸੰਬੰਧੀ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 03-04-2026
ਖੰਨਾ, 2 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਸੀ. ਐਚ. ਸੀ ਮਾਨੂੰਪੁਰ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਵੈਕੀਨੇਸ਼ਨ ਮੁਹਿੰਮ ਤਹਿਤ ਮਾਪਿਆਂ ਦੀਆਂ ਦੁਵਿਧਾਵਾਂ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਜਾਗਰੂਕਤਾ ਕੈਪ ਲਗਾ ਰਹੇ ਹਨ | ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਵੱਲੋ ਐਚ. ਪੀ. ਵੀ ਵੈਕਸੀਨੇਸ਼ਨ ਸਬੰਧੀ ਜਾਣਬੁੱਝ ਕੇ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ | ਜਿਸ ਕਾਰਨ ਕੁੱਝ ਲੋਕਾਂ ਦੇ ਮਨਾਂ ਚ ਕੁੱਝ ਸ਼ੰਕੇ ਪੈਦਾ ਹੋ ਗਏ ਸਨ | ਇਸ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਜਿਸ ਦਾ ਸਕਾਰਤਮਕ ਅਸਰ ਦਿੱਖ ਰਿਹਾ ਹਾਂ | ਮਾਪੇ ਸੀ. ਐੱਚ. ਸੀ ਮਾਨੂੰਪੁਰ ਵਿਖੇ ਆ ਕੇ ਆਪਣੀਆਂ 14 ਤੋਂ 15 ਸਾਲ ਦੀਆ ਬੱਚੀਆਂ ਨੂੰ ਐੱਚ. ਪੀ. ਵੀ ਵੈਕਸੀਨੇਸ਼ਨ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਐਚ. ਪੀ ਵੀ ਵੈਕਸੀਨੇਸ਼ਨ ਬੱਚੀਆਂ ਨੂੰ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਤੋਂ ਬਚਾਉਂਦਾ ਹੈ | ਇਹ ਵੈਕਸੀਨੇਸ਼ਨ ਸੁਰੱਖਿਅਤ ਹੈ | ਪ੍ਰਾਈਵੇਟ ਸੈਕਟਰ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਉ ਲਈ ਲਗਾਏ ਜਾ ਰਹੇ ਟੀਕੇ ਦੀ ਭਾਰੀ ਕੀਮਤ ਲਈ ਜਾ ਰਹੀ ਹੈ | ਪ੍ਰੰਤੂ ਸਿਹਤ ਵਿਭਾਗ ਵੱਲੋਂ ਇਹ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ | ਸੀ. ਐੱਚ. ਸੀ ਮਾਨੂੰਪੁਰ ਵਿਖੇ ਰੋਜ਼ਾਨਾ ਐੱਚ. ਪੀ. ਵੀ ਟੀਕਾਕਰਨ ਕੀਤਾ ਜਾ ਰਿਹਾ ਹੈ | ਉਨ੍ਹਾਂ ਵੱਲੋਂ ਮਾਪਿਆ ਨੂੰ ਆਪਣੀਆਂ ਬੱਚੀਆਂ ਨੂੰ ਇਹ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਗਈ | ਇਸ ਸਮੇਂ ਡਾ. ਅੱਛਰਦੀਪ ਨੰਦਾ, ਬੀ. ਈ. ਈ ਗੁਰਦੀਪ ਸਿੰਘ, ਅਮਰਪਾਲ ਕੌਰ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀਲੰਕਾਈ ਗੇਂਦਬਾਜ਼ ਤੁਸ਼ਾਰਾ ਵਲੋਂ ਆਈ.ਪੀ.ਐਲ. ਖੇਡਣ ਲਈ ਅਦਾਲਤੀ ਦਖਲ ਦੀ ਮੰਗ <br/> ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਿਸਟਮ ਫ਼ੇਲ੍ਹ ਭਾਰੀ ਗੰਦਗੀ ਅਤੇ ਬਦਬੂ ਕਾਰਨ ਲੋਕਾਂ 'ਚ ਹਾਹਾਕਾਰ
Ad Position 24