20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸ੍ਰੀਲੰਕਾਈ ਗੇਂਦਬਾਜ਼ ਤੁਸ਼ਾਰਾ ਵਲੋਂ ਆਈ.ਪੀ.ਐਲ. ਖੇਡਣ ਲਈ ਅਦਾਲਤੀ ਦਖਲ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 03-04-2026

ਕੋਲੰਬੋ, 2 ਅਪ੍ਰੈਲ (ਪੀ.ਟੀ.ਆਈ.)-ਸ੍ਰੀਲੰਕਾ ਦੇ ਕ੍ਰਿਕਟ ਬੋਰਡ ਵਲੋਂ ਫਿਟਨੈਸ ਟੈਸਟ ਵਿਚ ਅਸਫਲ ਰਹਿਣ ਕਾਰਨ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ (ਐਨ.ਓ.ਸੀ.) ਦੇਣ ਤੋਂ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਸ੍ਰੀਲੰਕਾਈ ਤੇਜ਼ ਗੇਂਦਬਾਜ਼ ਨੁਵਾਨ ਤੁਸ਼ਾਰਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਚੱਲ ਰਹੇ ਸੀਜ਼ਨ ਵਿਚ ਖੇਡਣ ਲਈ ਅਦਾਲਤੀ ਦਖਲ ਦੀ ਮੰਗ ਕੀਤੀ ਹੈ | 31 ਸਾਲਾ ਖਿਡਾਰੀ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਆਈ.ਪੀ.ਐਲ. ਲਈ ਖਰੀਦਿਆ ਸੀ | ਉਸਨੇ ਕੋਲੰਬੋ ਜ਼ਿਲ੍ਹਾ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਸ਼੍ਰੀਲੰਕਾ ਕ੍ਰਿਕਟ (ਐਸ.ਐਲ.ਸੀ.) ਨੂੰ ਐਨ.ਓ.ਸੀ. ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ | ਮਾਮਲੇ ਦੀ ਸੁਣਵਾਈ 9 ਅਪ੍ਰੈਲ ਨੂੰ ਹੋਣੀ ਹੈ | ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਤੁਸ਼ਾਰਾ, ਜਿਸਨੇ 2022 ਤੋਂ ਆਪਣੇ ਦੇਸ਼ ਲਈ 30 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਨੇ ਦਲੀਲ ਦਿੱਤੀ ਕਿ ਐਸ.ਐਲ.ਸੀ. ਨਾਲ ਉਸਦਾ ਇਕਰਾਰਨਾਮਾ 31 ਮਾਰਚ ਨੂੰ ਖਤਮ ਹੋ ਗਿਆ ਸੀ, ਤੇ ਉਹ ਇਸਨੂੰ ਵਧਾਉਣਾ ਨਹੀਂ ਚਾਹੁੰਦਾ ਹੈ | ਤੁਸ਼ਾਰਾ ਨੇ ਕਿਹਾ ਕਿ ਉਸਨੇ ਐਸ.ਐਲ.ਸੀ. ਨੂੰ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਆਪਣੀ ਇੱਛਾ ਬਾਰੇ ਸੂਚਿਤ ਕਰ ਦਿੱਤਾ ਸੀ | ਉਸਨੇ ਦਲੀਲ ਦਿੱਤੀ ਕਿ, ਇਨ੍ਹਾਂ ਹਾਲਾਤਾਂ ਵਿਚ ਅਦਾਲਤ ਨੂੰ ਫਿਟਨੈਸ ਟੈਸਟ ਵਿਚ ਅਸਫਲ ਰਹਿਣ ਦੇ ਆਧਾਰ 'ਤੇ ਉਸਦੇ ਐਨ.ਓ.ਸੀ. ਨੂੰ ਰੋਕਣ ਦੇ ਫੈਸਲੇ ਨੂੰ ਰੱਦ ਕਰਨਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਐਸ.ਐਲ.ਸੀ. ਨੇ ਰਾਸ਼ਟਰੀ ਟੀਮ ਵਿਚ ਚੋਣ ਲਈ ਫਿਟਨੈਸ ਟੈਸਟ ਲਾਜ਼ਮੀ ਕਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਡਰੱਗ ਮਾਮਲੇ 'ਚ ਗੁਰਅਮਿ੍ਤ ਸਿੱਧੂ ਨੇ ਆਪਣਾ ਗੁਨਾਹ ਕਬੂਲਿਆ ਅਗਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਲਗਾ ਰਹੀਆਂ ਐਚ. ਪੀ. ਵੀ. ਵੈਕਸੀਨੇਸ਼ਨ ਸੰਬੰਧੀ ਜਾਗਰੂਕਤਾ ਕੈਂਪ
Ad Position 24