ਰਾੜਾ ਸਾਹਿਬ, 3 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਜਨਰਲ ਸਕੱਤਰ ਫਾਊਾਡੇਸ਼ਨ ਅੰਮਿ੍ਤਪਾਲ ਸਿੰਘ ਸ਼ੰਕਰ ਨੇ ਸੰਸਥਾ ਵਲੋਂ ਸੰਪਾਦਿਤ 'ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ' ਪੁਸਤਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਸੰਤ ਬਾਬਾ ਓਾਕਾਰ ਸਿੰਘ ਦੀ ਹਾਜ਼ਰੀ ਵਿੱਚ ਸਤਿਕਾਰ ਸਹਿਤ ਭੇਟ ਕੀਤੀ | ਉਹ ਗੁਰ ਅਸਥਾਨ ਸੰਤ ਭਵਨ ਕੁਟੀਆ ਬੇਰ ਖੁਰਦ ਵਿਖੇ ਆਯੋਜਿਤ ਚਾਰ ਦਿਨਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਤਹਿਤ ਦੀਵਾਨ ਸਜਾ ਰਹੇ ਸਨ | ਉਨ੍ਹਾਂ ਸੰਤ ਢੰਡਰੀਆਂ ਵਾਲਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਆਉਣ ਲਈ ਵੀ ਉਚੇਚੇ ਤੌਰ 'ਤੇ ਸੱਦਾ ਦਿੱਤਾ | ਇਸ ਸਮੇਂ ਨਿਹੰਗ ਮੁਖੀ ਰਾਜਾ ਰਾਜ ਸਿੰਘ ਨੂੰ ਵੀ ਪੁਸਤਕ ਭੇਂਟ ਕੀਤੀ ਗਈ | ਗੁਰਮਤਿ ਸਮਾਗਮ ਦੇ ਆਖ਼ਰੀ ਦਿਨ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰੂਆਂ ਦੇ ਦਰਸਾਏ ਰਸਤੇ 'ਤੇ ਚੱਲਦਿਆਂ ਸੱਚੀ ਕਿਰਤ, ਸ਼ੁੱਭ ਆਚਾਰ, ਸ਼ੁੱਭ ਵਿਚਾਰ ਅਤੇ ਸ਼ੁੱਭ ਵਿਹਾਰ ਦਾ ਉਪਦੇਸ਼ ਦਿੱਤਾ | ਉਨ੍ਹਾਂ ਉਪਰੋਕਤ ਪੁਸਤਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਅਧਾਰਿਤ ਹੈ ਜਿਸ ਵਿੱਚ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੁਸ਼ੋਭਿਤ ਹਨ, ਦੀ ਸ਼ਲਾਘਾ ਕੀਤੀ | ਇਸ ਸਮੇਂ ਬਾਵਾ ਨੇ ਦੱਸਿਆ ਕਿ ਇਹ ਪੁਸਤਕ ਅਮਰੀਕਾ ਅਤੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿੱਚ ਫਾਊਾਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਓਲ ਦੀ ਸਰਪ੍ਰਸਤੀ ਹੇਠ ਰਿਲੀਜ਼ ਕੀਤੀ ਜਾ ਚੁੱਕੀ ਹੈ |