ਖੰਨਾ, 3 ਅਪੈ੍ਰਲ (ਹਰਜਿੰਦਰ ਸਿੰਘ ਲਾਲ)-ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ ਪ੍ਰਧਾਨ ਸੁਰਿੰਦਰ ਕਾਂਸਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦਾ ਮੁੱਖ ਉਦੇਸ਼ 5 ਅਪ੍ਰੈਲ ਨੂੰ ਹੋਣ ਵਾਲੇ ਦਿਵਿਆਂਗ ਸਹਾਇਤਾ ਕੈਂਪ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ ਸੀ | ਪ੍ਰਧਾਨ ਸੁਰਿੰਦਰ ਕਾਂਸਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਥਾਨਕ ਕੌਂਸਲ ਭਵਨ ਵਿਖੇ ਦਿਵਿਆਂਗ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ | ਸੁਬੋਧ ਮਿੱਤਲ ਕੈਂਪ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ | ਸਮਾਜ ਸੇਵਕ ਅਤੇ ਕੌਂਸਲ ਮੈਂਬਰ ਸੰਜੇ ਵਿਜ਼ਨ ਅਤੇ ਡਾ. ਰਾਹੁਲ ਸ਼ੁਕਲਾ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾੇਂ ਦੱਸਿਆ ਕਿ ਕੈਂਪ ਦੇ ਮੁੱਖ ਮਹਿਮਾਨ ਪ੍ਰਮੁੱਖ ਕਾਰੋਬਾਰੀ ਕਰੁਣ ਅਰੋੜਾ ਅਤੇ ਰਾਜਿੰਦਰ ਨਰੂਲਾ ਹੋਣਗੇ | ਜਦੋਂ ਕਿ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਪੁਸ਼ਕਰਰਾਜ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ | ਇਸ ਮੌਕੇ ਸੰਜੇ ਵਿਜ਼ਨ ਨੇ ਦੱਸਿਆ ਕਿ ਕੈਂਪ ਐਤਵਾਰ ਸਵੇਰੇ 10.00 ਵਜੇ ਸ਼ੁਰੂ ਹੋਵੇਗਾ | ਉਨ੍ਹਾਂ ਨੇ ਲਾਭਪਾਤਰੀਆਂ ਨੂੰ ਕੈਂਪ ਵਿਚ ਆਪਣੇ ਆਧਾਰ ਕਾਰਡ ਤੇ ਅਪੰਗਤਾ ਸਰਟੀਫਿਕੇਟ ਨਾਲ ਲਿਆਉਣ ਦੀ ਬੇਨਤੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਕੋਈ ਅਸੁਵਿਧਾ ਨਾ ਹੋਵੇ ਅਤੇ ਉਹ ਹਰ ਸੰਭਵ ਲਾਭ ਲੈ ਸਕਣ | ਇਸ ਤੋਂ ਇਲਾਵਾ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਡਾ. ਰਾਜਨ ਸ਼ੁਕਲਾ ਮੌਜੂਦ ਰਹਿਣਗੇ | ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਮਨਜੀਤ ਸਿੰਘ ਕਲਸੀ, ਸਾਬਕਾ ਪ੍ਰਧਾਨ ਅਤੇ ਸਮਾਜ ਸੇਵਕ ਜਸਪਾਲ ਸਿੰਘ ਲੋਟੇ, ਉਪ ਪ੍ਰਧਾਨ ਕਮਲ ਕਿ੍ਸ਼ਨ ਗੌੜ, ਮੰਗਤ ਰਾਏ ਅਰੋੜਾ, ਖ਼ਜ਼ਾਨਚੀ ਕੁਲਦੀਪ ਸੂਦ ਅਤੇ ਪੈੱ੍ਰਸ ਸਕੱਤਰ ਮਨੋਜ ਘਈ ਆਦਿ ਹਾਜ਼ਰ ਸਨ |