ਪਾਇਲ, 5 ਅਪ੍ਰੈਲ (ਰਾਜਿੰਦਰ ਸਿੰਘ)-ਪੰਜਾਬ ਦੇ ਕਿਸਾਨ ਤੇ ਇਸ ਸਾਲ ਵੱਡਾ ਸੰਕਟ ਦਾ ਸਮਾ ਰਿਹਾ | ਇਸ ਬਾਰੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਝੋਨੇ ਸੀਜਨ ਚ ਹੜ੍ਹਾਂ ਤੇ ਬੇਮੌਸਮੀ ਵਰਖਾ ਨੇ ਸੂਬੇ ਦੇ ਕਿਸਾਨ ਨੂੰ ਆਰਥਿਕ ਪੱਖੋਂ ਉਜਾੜ ਕੇ ਰੱਖ ਦਿੱਤਾ ਅਤੇ ਫਿਰ ਆਲੂਆਂ ਦੀ ਫ਼ਸਲ ਨੇ ਵੀ ਆਰਥਿਕ ਪੱਖੋਂ ਡੋਬ ਦਿੱਤਾ | ਇਸੇ ਤਰਾਂ ਗੰਨੇ ਦੀ ਫ਼ਸਲ ਦਾ ਝਾੜ ਬਹੁਤ ਘੱਟ ਰਿਹਾ | ਹੁਣ ਹਾੜੀ ਦੀ ਮੁੱਖ ਫ਼ਸਲ ਕਣਕ ਤੇ ਕਈ ਜ਼ਿਲਿ੍ਹਆਂ ਚ ਭਾਰੀ ਗੜੇਮਾਰੀ ਨੇ ਬਿਲਕੁਲ ਬਰਬਾਦ ਕਰ ਦਿੱਤਾ | ਸ਼ਾਹਪੁਰ ਨੇ ਕਿਹਾ ਕਿ ਰਾਜਨੀਤਕ ਲੋਕਾਂ ਦਾ ਕਿਸਾਨ ਦੀ ਇਸ ਤ੍ਰਾਸਦੀ ਤੇ ਦਰਦ ਤੋਂ ਬੇਖ਼ਬਰ ਹੋਣਾ ਬਹੁਤ ਮੰਦਭਾਗਾ ਹੈ | ਉਨ੍ਹਾਂ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭਾਰੀ ਗੜੇਮਾਰੀ ਤੇ ਬੇਮੌਸਮੀ ਵਰਖਾ ਨਾਲ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ | ਉਨ੍ਹਾਂ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪੀੜਤ ਕਿਸਾਨਾਂ ਨੂੰ ਘੱਟੋ ਘੱਟ 60 ਹਜ਼ਾਰ ਫੀ ਏਕੜ ਮੁਆਵਜ਼ਾ ਦੇਵੇ | ਅਤੇ ਕੇਂਦਰ ਸਰਕਾਰ ਕਣਕ ਤੇ 500 ਰੁਪਏ ਫੀ ਕੁਇੰਟਲ ਬੋਨਸ ਦੇਵੇ ਤਾਂ ਕਿ ਭਾਰੀ ਆਰਥਿਕ ਬੋਝ ਨਾਲ ਦੱਬੇ ਕਿਸਾਨ ਨੂੰ ਕੁੱਝ ਸੁੱਖ ਦਾ ਸ਼ਾਹ ਮਿਲ ਸਕੇ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਹੈ ਇਸ ਨਾਲ ਹਰ ਖੇਤਰ ਪ੍ਰਭਾਵਿਤ ਹੁੰਦਾ ਹੈ | ਹੋਰਨਾਂ ਤੋਂ ਇਲਾਵਾ ਉਪਰੋਕਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਨ ਵਾਲਿਆਂ ਵਿੱਚ ਆੜ੍ਹਤੀ ਅਮਰਜੀਤ ਸਿੰਘ, ਮਨਜੀਤ ਸਿੰਘ ਘੁਡਾਣੀ, ਰਾਏ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਬੱਬੂ, ਥਾਣੇਦਾਰ ਸਰਾਜਦੀਨ, ਹਰੀਮੇਲ ਸਿੰਘ, ਜਸਵੀਰ ਸਿੰਘ, ਕਰਨੈਲ ਸਿੰਘ ਫ਼ੌਜੀ, ਈਸ਼ਰ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ, ਲਾਲ ਸਿੰਘ ਫ਼ੌਜੀ, ਨਵਦੀਪ ਦੀਪਾ, ਬਲਵੰਤ ਸਿੰਘ, ਬਲਵੀਰ ਸਿੰਘ, ਮੇਵਾ ਸਿੰਘ, ਰਾਜਿੰਦਰ ਸਿੰਘ, ਹਰਸ਼ੀ ਬਾਬੂ ਤੇ ਨੰਬਰਦਾਰ ਜਗਤਾਰ ਸਿੰਘ ਸ਼ਾਮਲ ਹਨ |