28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੰਜਾਬ ਦੇ ਵਿਕਾਸ ਅਤੇ ਅਮਨ-ਸ਼ਾਂਤੀ ਲਈ ਇਸ ਵਾਰ ਵੋਟਰ ਇੱਕਜੁੱਟ ਹੋ ਕੇ ਭਾਜਪਾ ਨੂੰ ਜਿਤਾਉਣ-ਚੀਮਾ

Ad Position 21
No active advertisement
ਅਜੀਤ ਡੈਸਕ 10-04-2026
ਸਮਰਾਲਾ, 9 ਅਪ੍ਰੈਲ (ਗੋਪਾਲ ਸੋਫਤ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇਸ਼ ਦਾ ਪਹਿਲੇ ਨੰਬਰ ਦਾ ਸੂਬਾ ਅੱਜ ਸਰਕਾਰਾਂ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਾਰਨ ਹਰ ਪਾਸਿਉਂ ਪਛੜ ਗਿਆ ਹੈ ਅਤੇ ਨਾ ਸਿਰਫ਼ ਪੰਜਾਬ ਦੇ ਲੋਕ ਬਲਕਿ ਪੰਜਾਬ ਦੇ ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂ ਰਹੇ ਹਨ | ਉਹ ਅੱਜ ਇੱਥੇ ਆਮ ਲੋਕਾਂ ਨਾਲ ਰਾਬਤਾ ਵਧਾਉਣ ਲਈ ਲੋਕਾਂ ਦੀ ਮੰਗ 'ਤੇ ਸਥਾਨਕ ਮਾਛੀਵਾੜਾ ਰੋਡ 'ਤੇ ਸਮਰਾਲਾ ਹਲਕੇ ਦੇ ਭਾਜਪਾ ਦੇ ਨਵੇਂ ਖੋਲੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਇਕੱਤਰ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ 12 ਸਾਲ ਪਹਿਲਾਂ ਪਹਿਲੀਆਂ ਸਰਕਾਰਾਂ ਸਮੇਂ ਦੇਸ਼ ਦੇ ਲੋਕ ਅਰਬਾਂ ਕਰੋੜਾਂ ਰੁਪਏ ਦੇ ਘਪਲੇ ਆਮ ਸੁਣਦੇ ਸਨ | ਪਰ 2014 ਤੋਂ ਬਣੀ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਿ੍ਸ਼ਟਾਚਾਰ ਤੇ ਘਪਲਿਆਂ ਨੂੰ ਪੂਰੀ ਤਰਾਂ ਨਾਲ ਬੰਦ ਕਰ ਕੇ ਸਰਬਪੱਖੀ ਵਿਕਾਸ ਨਾਲ ਦੇਸ਼ ਦੀ ਕਾਇਆ ਕਲਪ ਕਰ ਦਿੱਤੀ ਹੈ | ਇਸ ਮੌਕੇ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਚੁਟਕਲੇ ਸੁਣਾ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋ ਰਿਹਾ | ਬਲਕਿ ਅੱਜ ਪੰਜਾਬ ਦੇਸ਼ ਭਰ ਵਿਚੋਂ ਹੀ ਅੱਵਲ ਸਥਾਨ ਤੋਂ ਖਿਸਕ ਕੇ 31 ਸੂਬਿਆਂ ਵਿਚੋਂ ਤਰੱਕੀ ਦੇ ਹੇਠਲੇ ਪੱਧਰ 29ਵੇਂ ਸਥਾਨ ਆ ਗਿਆ ਹੈ |ਇਸ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂ ਡਾ. ਅਸ਼ੋਕ ਸ਼ਰਮਾ, ਸੰਜੀਵ ਰੀਹਲ, ਮੰਡਲ ਪ੍ਰਧਾਨ ਮਨੋਜ ਤਿਵਾੜੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤਾ ਗਹਿਲੇਵਾਲ, ਪਵਨ ਗੁਪਤਾ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਰਾਏ ਅਤੇ ਰਮਨ ਖੁੱਲਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਵਿਕਾਸ ਅਤੇ ਅਮਨ-ਸ਼ਾਂਤੀ ਲਈ ਇਸ ਵਾਰ ਵੋਟਰ ਇੱਕਜੁੱਟ ਹੋ ਕੇ ਭਾਜਪਾ ਨੂੰ ਜਿਤਾਉਣ-ਚੀਮਾ ਅਗਲੀ ਖ਼ਬਰ ਬਾਬਾ ਕੇਵਲ ਸਿੰਘ ਖੁਰਾਲਗੜ੍ਹ ਸਾਹਿਬ ਵਲੋਂ ਮਲਕਪੁਰ 'ਚ 15 ਮੈਂਬਰੀ ਕਮੇਟੀ ਦਾ ਗਠਨ
Ad Position 24