ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਐਸ. ਐਸ. ਪੀ. ਪਵਨਜੀਤ ਅਗਵਾਈ ਹੇਠ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਇੰਚਾਰਜ ਸੀ. ਆਈ. ਏ., ਸਬ-ਇੰਸਪੈਕਟਰ ਸੁਖਦੀਪ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਕੁੱਲ 8 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੇ 44 ਕਿੱਲੋਗਰਾਮ ਚੂਰਾ ਪੋਸਤ ਅਤੇ 4 ਕਿੱਲੋਗਰਾਮ ਅਫ਼ੀਮ ਤੋਂ ਇਲਾਵਾ 2 ਟਰੈਕਟਰ, 2 ਟਰਾਲੀਆਂ, 1 ਤੂੜੀ ਵਾਲਾ ਰੀਪਰ ਅਤੇ 1 ਸਕਾਰਪੀਓ ਕਾਰ ਪੀ. ਬੀ. -10-ਜੇ. ਡੀ. -5965 ਬਰਾਮਦ ਕੀਤੀ ਹੈ |
ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਦਿਆਂ ਨੇੜੇ ਸਾਈ ਮੰਦਰ ਖੰਨਾ ਅਮਲੋਹ ਸਾਇਡ ਤੋਂ ਇੱਕ ਲਾਲ ਰੰਗ ਦਾ ਮਹਿੰਦਰਾ ਅਰਜੁਨ ਟਰੈਕਟਰ ਅਤੇ ਟਰਾਲੀ ਜਿਸ ਉੱਪਰ ਇੱਕ ਹੋਰ ਟਰੈਕਟਰ ਸਵਰਾਜ 855 ਲਧਿਆ ਹੋਇਆ ਹੋਇਆ ਸੀ ਅਤੇ ਪਿੱਛੇ ਤੂੜੀ ਵਾਲਾ ਰੀਪਰ ਵੀ ਅਟੈਚ ਹੈ ਜਦੋਂ ਕਿ ਉਸਦੇ ਪਿੱਛੇ ਇੱਕ ਹੋਰ ਟਰਾਲੀ ਵੀ ਲਗਾਈ ਹੋਈ ਹੈ ਆਉਂਦੇ ਦਿਖਾਈ ਦਿੱਤੇ, ਇਸ ਉਪਰ ਚਾਰ ਵਿਅਕਤੀ ਸਵਾਰ ਸਨ | ਪੁਲਿਸ ਨੇ ਸ਼ੱਕ ਪੈਣ 'ਤੇ ਇਨ੍ਹਾਂ ਨੂੰ ਰੋਕਿਆ ਤਾਂ ਟਰੈਕਟਰ ਡਰਾਈਵਰ ਨੇ ਟਰੈਕਟਰ ਹੌਲੀ ਕਰਕੇ ਟਰੈਕਟਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ | ਜਿਸਨੂੰ ਏ. ਐਸ. ਆਈ ਪ੍ਰਮੋਦ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ | ਉਨ੍ਹਾਂ ਦੀ ਪਹਿਚਾਣ ਅਰਸ਼ਪ੍ਰੀਤ ਸਿੰਘ ਪੁੱਤਰ ਕਿ੍ਪਾਲ ਸਿੰਘ ਵਾਸੀ ਪਿੰਡ ਪੂੰਨੀਆ, ਥਾਣਾ ਸਮਰਾਲਾ, ਜਿਲ੍ਹਾ ਲੁਧਿਆਣਾ, ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਪੂੰਨੀਆ, ਥਾਣਾ ਸਮਰਾਲਾ, ਜਿਲ੍ਹਾ ਲੁਧਿਆਣਾ, ਗੁਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰਾਣਵਾ ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਅਤੇ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਾਜਗੜ੍ਹ, ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ | ਟਰੈਕਟਰ ਟਰਾਲੀਆਂ ਦੀ ਤਲਾਸ਼ੀ ਸ੍ਰੀ ਮੋਹਿਤ ਕੁਮਾਰ ਸਿੰਗਲਾ, ਪੀ. ਪੀ. ਐਸ ਡੀ. ਐਸ. ਪੀ (ਡੀ) ਜੀ ਦੀ ਹਾਜ਼ਰੀ ਵਿਚ ਲੈਣ ਤੇ ਵਿੱਚ 44 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿੱਲੋਗਰਾਮ ਅਫ਼ੀਮ ਬਰਾਮਦ ਹੋਈ | ਦੋਸ਼ੀਆਂ ਪਾਸੋਂ ਪੁੱਛਗਿੱਛ 'ਤੇ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਅਫ਼ੀਮ ਅਤੇ ਭੁੱਕੀ ਚੂਰਾ ਪੋਸਤ ਰੋਹਿਤ ਉਰਫ਼ ਆਰ.ਪੀ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨੇੜੇ ਹਿੰਦੂ ਦੀ ਚੱਕੀ ਮੀਆਂ ਮੁਹੱਲਾ ਮਾਛੀਵਾੜਾ ਸਾਹਿਬ, ਥਾਣਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਅਤੇ ਬਲਵੰਤ ਸਿੰਘ ਉਰਫ਼ ਸਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਤਰਖਾਣਾ, ਥਾਣਾ ਮਾਛੀਵਾੜਾ ਸਾਹਿਬ, ਜ਼ਿਲ੍ਹਾ ਲੁਧਿਆਣਾ ਆਪਣੀ ਸਕਾਰਪੀਓ ਕਾਰ ਵਿੱਚ ਜਾ ਕੇ ਐਮ. ਪੀ. ਵਿਚੋਂ ਖ਼ਰੀਦ ਕਰਕੇ ਟਰੈਕਟਰ ਟਰਾਲੀਆਂ ਵਿੱਚ ਰਖਵਾਈ ਸੀ | ਜਿਸਤੇ ਰੋਹਿਤ ਉਰਫ਼ ਆਰ.ਪੀ ਅਤੇ ਬਲਵੰਤ ਸਿੰਘ ਉਰਫ਼ ਸਨੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਵੀ ਬਤੌਰ ਦੇਸੀ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਅਤੇ ਮੁਕੱਦਮੇ ਵਿੱਚ ਜੁਰਮ 29 ਐਨ. ਡੀ. ਪੀ. ਐਸ. ਦਾ ਵਾਧਾ ਵੀ ਕੀਤਾ ਗਿਆ | ਦੋਸ਼ੀ ਅਰਸ਼ਪ੍ਰੀਤ ਸਿੰਘ ਪੁੱਤਰ ਕਿ੍ਪਾਲ ਸਿੰਘ ਦੀ ਡੂੰਘਾਈ ਨਾਲ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਬਰਾਮਦ ਅਫ਼ੀਮ ਅਤੇ ਭੁੱਕੀ ਚੂਰਾ ਪੋਸਤ ਅੱਗੇ ਕਰਨੈਲ ਸਿੰਘ ਪੁੱਤਰ ਰੌਸ਼ਨ ਸਿੰਘ ਵਾਸੀ ਪਿੰਡ ਮੰਡਚਰੋੜੀ, ਥਾਣਾ ਮਾਛੀਵਾੜਾ ਅਤੇ ਅਮਰਜੀਤ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਮਿਠੇਵਾਲ, ਥਾਣਾ ਮਾਛੀ ਜੇ ਸਮਰਾਲਾ, ਮਾਛੀਵਾੜਾ ਅਤੇ ਹੋਰ ਇਲਾਕਿਆਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ | ਜਿਹਨਾਂ ਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀਆਂ ਪਾਸੇ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |
44 ਕਿੱਲੋ ਚੂਰਾ ਪੋਸਤ ਤੇ ਚਾਰ ਕਿੱਲੋ ਅਫ਼ੀਮ ਬਰਾਮਦ, 8 ਵਿਅਕਤੀ ਗਿ੍ਫ਼ਤਾਰ 2 ਟਰੈਕਟਰ, 2 ਟਰਾਲੀਆਂ, ਇਕ ਕਾਰ ਅਤੇ ਇਕ ਰੀਪਰ ਵੀ ਕੀਤਾ ਕਾਬੂ
ਅਜੀਤ ਡੈਸਕ
16-04-2026