05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਖੰਨਾ ਪੁਲਿਸ ਵਲੋਂ ਆਨਲਾਈਨ ਬੈਟਿੰਗ (ਸ਼ਰਤਾਂ) ਦੀ ਧੋਖਾਧੜੀ ਦੇ ਮਾਮਲੇ 4 ਦੋਸ਼ੀਆਂ ਨੂੰ ਕੀਤਾ ਕਾਬੂ 44 ਹਜ਼ਾਰ ਰੁਪਏ, 11 ਮੋਬਾਈਲ ਫ਼ੋਨ ਅਤੇ 1 ਲੈਪਟਾਪ ਬਰਾਮਦ

Ad Position 21
No active advertisement
ਅਜੀਤ ਡੈਸਕ 16-04-2026
ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ. ਐਸ ਪੀ. ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਸਾਈਬਰ ਠਗਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਅਧੀਨ ਡੀ. ਐਸ. ਪੀ ਮੋਹਿਤ ਸਿੰਗਲਾ, ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕ੍ਰਾਈਮ ਖੰਨਾ ਦੀ ਪੁਲਿਸ ਪਾਰਟੀ ਨੇ ਥਾਣਾ ਸਾਈਬਰ ਕ੍ਰਾਈਮ ਖੰਨਾ ਵਲੋਂ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੇ 44 ਹਜਾਰ ਰੁਪਏ, 11 ਮੋਬਾਈਲ ਫ਼ੋਨ ਅਤੇ 1 ਲੈਪਟਾਪ ਬਰਾਮਦ ਕੀਤਾ ਗਿਆ ਹੈ | ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕ੍ਰਾਈਮ ਖੰਨਾ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਦਿਨੇਸ਼ ਕੁਮਾਰ, ਨਰੇਸ਼ ਕੁਮਾਰ, ਮਹਿੰਦਰ ਸਿੰਘ, ਕਰਨ ਛਾਬੜਾ ਵਾਸੀ ਖੰਨਾ ਅਤੇ ਹੋਰ ਨਾ ਮਾਲੂਮ ਵਿਅਕਤੀ ਪੁਲਿਸ ਜ਼ਿਲ੍ਹਾ ਦੇ ਇਲਾਕਾ ਵਿੱਚ ਬਹੁਤ ਵੱਡੇ ਪੱਧਰ 'ਤੇ ਆਨ ਲਾਇਨ ਬੈਟਿੰਗ ਦਾ ਧੰਦਾ ਗੈਰ ਕਾਨੂੰਨੀ ਢੰਗ ਨਾਲ ਠੱਗੀ ਮਾਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਬਿਨਾ ਕਿਸੇ ਲਾਇਸੈਂਸ ਤੋ ਆਨ ਲਾਇਨ ਬੈਟਿੰਗ ਕਰਕੇ ਨੁਕਸਾਨ ਪਹੁੰਚਾ ਰਹੇ ਹਨ | ਇਸ ਤੋਂ ਇਲਾਵਾ ਇਹਨਾਂ ਕੋਲ ਕਾਫੀ ਅਜਿਹੇ ਵੀ ਖਾਤੇ ਹਨ, ਜਿਨ੍ਹਾਂ ਰਾਹੀਂ ਸਾਈਬਰ ਠੱਗੀ ਵਾਲੇ ਪੈਸਿਆਂ ਦੀਆਂ ਐਂਟਰੀਆਂ ਦਾ ਵੀ ਲੈਣ ਦੇਣ ਕੀਤਾ ਜਾਂਦਾ ਹੈ | ਜੋ ਅੱਜ ਵੀ ਥਾਣਾ ਸਿਟੀ 2 ਖੰਨਾ ਦੇ ਇਲਾਕੇ ਵਿੱਚ ਆਨ ਲਾਇਨ ਬੈਟਿੰਗ ਦਾ ਧੰਦਾ ਕਰ ਰਹੇ ਹਨ | ਜੇਕਰ ਇਹਨਾਂ ਤੇ ਹੁਣੇ ਹੀ ਰੇਡ ਕੀਤੀ ਜਾਵੇ ਤਾ ਕਾਬੂ ਆ ਸਕਦੇ ਹਨ | ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ, ਥਾਣਾ ਸਾਈਬਰ ਕ੍ਰਾਈਮ ਖੰਨਾ ਵਲੋ ਤੁਰੰਤ ਕਰਵਾਈ ਕਰਦਿਆਂ ਇਹਨਾਂ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਟੈਕਨੀਕਲ ਅਧਾਰ ਤੇ ਤਫ਼ਤੀਸ਼ ਕਰ ਕੇ ਦਿਨੇਸ਼ ਛਾਬੜਾ ਪੁੱਤਰ ਸਤਪ੍ਰਕਾਸ ਛਾਬੜਾ ਵਾਸੀ ਗਲੀ ਨੰਬਰ ਗਿੱਲ ਇੰਨਕਲੇਵ, ਬਸੰਤ ਨਗਰ ਖੰਨਾ, ਥਾਣਾ ਸਿਟੀ 2 ਖੰਨਾ, ਜ਼ਿਲ੍ਹਾ ਲੁਧਿਆਣਾ, ਕਰਨ ਛਾਬੜਾ ਪੁੱਤਰ ਸਤਪ੍ਰਕਾਸ਼ ਛਾਬੜਾ ਵਾਸੀ ਗਲੀ ਨੰਬਰ | ਗਿੱਲ ਇੰਨਕਲੇਵ, ਬਸੰਤ ਨਗਰ ਖੰਨਾ, ਥਾਣਾ ਸਿਟੀ 2 ਖੰਨਾ, ਜ਼ਿਲ੍ਹਾ ਲੁਧਿਆਣਾ, ਮਹਿੰਦਰ ਸਿੰਘ ਉਰਫ਼ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਨਿਊ ਮਾਡਲ ਟਾਊਨ ਅਮਲੋਹ ਰੋਡ ਖੰਨਾ ਨੇੜੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਖੰਨਾ ਥਾਣਾ ਸਿਟੀ 2 ਖੰਨਾ ਜ਼ਿਲ੍ਹਾ ਲੁਧਿਆਣਾ ਅਤੇ ਨਰੇਸ਼ ਕੁਮਾਰ ਉਰਫ਼ ਬੰਟੀ ਭੌਕਾ ਪੁੱਤਰ ਤਿਲਕ ਰਾਜ ਵਾਸੀ ਰਾਮਾ ਸਟਰੀਟ ਨੇੜੇ ਪੱਪੀ ਠੇਕੇਦਾਰ ਦਾ ਘਰ ਖਟੀਕਾ ਮੁਹੱਲਾ ਖੰਨਾ, ਹਾਲ ਵਾਸੀ ਲਾਲਾ ਸਰਕਾਰੂਮਲ ਸਕੂਲ ਦੇ ਸਾਹਮਣੇ ਵਾਲੀ ਗਲੀ ਮੜੀਆ ਰੋਡ ਖੰਨਾ, ਥਾਣਾ ਸਿਟੀ 2 ਖੰਨਾ, ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਤਫ਼ਤੀਸ਼ ਦੌਰਾਨ ਦੋਸ਼ੀਆਂ ਪਾਸੋਂ 44 ਹਜਾਰ ਰੁਪਏ, 11 ਮੋਬਾਈਲ ਫ਼ੋਨ ਅਤੇ 1 ਲੈਪਟਾਪ ਬਰਾਮਦ ਕੀਤਾ ਗਿਆ | ਇਹ ਦੇਸ਼ੀ ਇੰਟਰਨੈਸ਼ਨਲ ਐਪਾਂ ਦੀ ਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਆਨ ਲਾਇਨ ਬੈਟਿੰਗ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰ ਦੇ ਸਨ | ਦੋਸ਼ੀਆਂ ਪਾਸੇ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਹੌਲਦਾਰ ਸਰੋਜ ਕੁਮਾਰ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਸਿਪਾਹੀ ਨਵਨੀਤ ਰਾਣਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਏ ਦੀ ਦੁਕਾਨ 'ਤੇ ਰਾਤ ਹਮਲਾਵਰਾਂ ਨੇ ਚਲਾਈਆਂ ਗੋਲੀਆਂ ਅਗਲੀ ਖ਼ਬਰ 44 ਕਿੱਲੋ ਚੂਰਾ ਪੋਸਤ ਤੇ ਚਾਰ ਕਿੱਲੋ ਅਫ਼ੀਮ ਬਰਾਮਦ, 8 ਵਿਅਕਤੀ ਗਿ੍ਫ਼ਤਾਰ 2 ਟਰੈਕਟਰ, 2 ਟਰਾਲੀਆਂ, ਇਕ ਕਾਰ ਅਤੇ ਇਕ...
Ad Position 24