05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਰਾਮਗੜ੍ਹੀਆ ਭਵਨ 'ਚ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਖੰਨਾ, 15 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰਾਂ ਇਸ ਵਾਰ ਵੀ ਸਥਾਨਕ ਜੀ. ਟੀ. ਰੋਡ ਸਥਿਤ ਰਾਮਗੜ੍ਹੀਆ ਭਵਨ ਭੱਟੀਆਂ ਵਿਖੇ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਵੱਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ ਦੀ ਦਿਹਾੜਾ) ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕ ਸਭਾ ਵੱਲੋਂ ਸ਼੍ਰੀ ਸਹਿਜ ਪਾਠ ਭੋਗ ਪਾਏ ਗਏ | ਉਪਰੰਤ ਗ੍ਰੰਥੀ ਸਿੰਘ ਭਾਈ ਜਗਜੀਤ ਸਿੰਘ ਲਿਬੜਾ ਵਾਲੇ ਵੱਲੋਂ ਬਾਰਮਾਹ ਦੀ ਕਥਾ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬੀਬੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ | ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ, ਕਾਰਜਕਾਰੀ ਪ੍ਰਧਾਨ ਗੁਰਨਾਮ ਸਿੰਘ ਭਮਰਾ ਨੇ ਜਿੱਥੇ ਸਮੂਹ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ, ਉੱਥੇ ਹੀ ਸਭਾ ਵੱਲੋਂ ਉਚੇਚੇ ਤੌਰ 'ਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਤੇ ਆਰਕੀਟੈਕਟ ਹਰਚਰਨ ਸਿੰਘ ਨੂੰ ਸਭਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਰਿੰਦਰ ਸਿੰਘ ਦਹੇਲੇ, ਮਨਜੀਤ ਸਿੰਘ ਧੰਜਲ, ਬੀਰ ਸਿੰਘ ਧੰਜਲ, ਟਹਿਲ ਸਿੰਘ ਧੰਜਲ, ਪਰਮਜੀਤ ਸਿੰਘ ਪੰਮੀ (ਅਮਰ ਸਿਲਾਈ ਮਸ਼ੀਨ ਵਾਲੇ), ਸੁਖਚਰਨ ਸਿੰਘ ਚਾਨਾ, ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ਖੰਨਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ, ਚੇਅਰਮੈਨ ਹਰਜੀਤ ਸਿੰਘ ਸੋਹਲ, ਪ੍ਰਧਾਨ ਬਲਵਿੰਦਰ ਸਿੰਘ ਸੌਂਦ, ਸਕੱਤਰ ਰਾਜਿੰਦਰ ਸਿੰਘ ਸੋਹਲ, ਖ਼ਜ਼ਾਨਚੀ ਗੁਰਚਰਨ ਸਿੰਘ ਵਿਰਦੀ, ਪੈੱ੍ਰਸ ਸਕੱਤਰ ਪਰਮਜੀਤ ਸਿੰਘ ਧੀਮਾਨ, ਸਾਹਿਤਕਾਰ ਸਨੇਹਇੰਦਰ ਸਿੰਘ ਮੀਲੂ, ਮੈਨੇਜਰ ਅਮਰਜੀਤ ਸਿੰਘ, ਹਰਮਿੰਦਰ ਸਿੰਘ ਭੰਗੂ, ਵਿਕਰਮਜੀਤ ਸਿੰਘ ਧੀਮਾਨ (ਸੱਲ), ਜਤਿੰਦਰ ਸਿੰਘ ਰਾਜੂ ਸੱਲ, ਸੂਬਾ ਸਿੰਘ, ਗੁਰਜੰਟ ਸਿੰਘ, ਗੁਰਚਰਨ ਸਿੰਘ ਭੱਟੀਆ, ਦਰਸ਼ਨ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਭਮਰਾ, ਨਿਰਭੈ ਸਿੰਘ, ਮਨਜੀਤ ਸਿੰਘ, ਪਵਨ ਸਿੰਘ, ਜਗਜੀਤ ਸਿੰਘ, ਰਘਬੀਰ ਸਿੰਘ, ਗੁਰਮੁੱਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਨਾਮ ਕੌਰ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਗੁਰਦੁਆਰਾ ਧਰਮਸਰ ਸਾਹਿਬ ਰੋੜੀਆ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
Ad Position 24