05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗੁਰਦੁਆਰਾ ਧਰਮਸਰ ਸਾਹਿਬ ਰੋੜੀਆ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਮਲੌਦ, 15 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਧਰਮਸਰ ਸਾਹਿਬ ਰੋੜੀਆਂ ਵਿਖੇ ਮੁਖੀ ਬਾਬਾ ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਕੀਰਤਨ ਕਰਦਿਆਂ ਬਾਬਾ ਸੁਖਦੇਵ ਸਿੰਘ ਰੋੜੀਆਂ ਵੱਲੋਂ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਿਕ ਬਿਰਤਾਂਤ ਦਾ ਵਰਣਨ ਕੀਤਾ ਗਿਆ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਗਿਆ | ਇਸ ਮੌਕੇ ਅੱਠਵੀਂ ਜਮਾਤ ਵਿੱਚ ਸੂਬੇ ਭਰ ਵਿੱਚ 15ਵਾਂ ਸਥਾਨ ਹਾਸਿਲ ਕਰਨ ਵਾਲੀ ਪਿੰਡ ਦੀ ਧੀ ਜਸਮੀਤ ਕੌਰ ਪੁੱਤਰੀ ਠੇਕੇਦਾਰ ਅਮਰੀਕ ਸਿੰਘ ਦਾ ਬਾਬਾ ਸੁਖਦੇਵ ਸਿੰਘ ਅਤੇ ਮਾ. ਜਗਦੀਸ਼ ਸਿੰਘ ਰੋੜੀਆਂ ਦੇ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਭਵਨ 'ਚ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਤੇ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
Ad Position 24