ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਕੋਟਾਂ ਵਿਖੇ ਪੰਜਾਬ 'ਚੋਂ ਚੌਥੀ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ
ਅਜੀਤ ਡੈਸਕ
17-04-2026
ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ. ਅਮਰਇੰਦਰ ਸਿੰਘ ਲਿਬੜਾ ਖਾਸ ਤੌਰ 'ਤੇ ਹਾਜ਼ਰ ਹੋਏ ਅਤੇ ਬੇਟੀ ਦਾ ਮੂੰਹ ਮਿੱਠਾ ਕਰਵਾਇਆ | ਉਹਨਾਂ ਨੇ ਬਬਲੀਨ ਕੌਰ ਦੀ ਇਸ ਵੱਡੀ ਉਪਲਬਧੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੰੂ 11000 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸੇ ਤਰਾਂ ਮੰਨਤ ਵਿਸ਼ਵਕਰਮਾ ਸਪੁੱਤਰੀ ਇੰਦਰਜੀਤ ਵਿਸ਼ਵਕਰਮਾ ਵਾਸੀ ਮੰਡਿਆਲਾ ਕਲਾਂ ਨੇ 97% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰਾਂ, ਸਿਮਰਨਦੀਪ ਕੌਰ ਸਪੁੱਤਰੀ ਮਨਦੀਪ ਸਿੰਘ ਵਾਸੀ ਕੋਟ ਪਨੈਚ ਅਤੇ ਸੁਖਮਨਦੀਪ ਕੌਰ ਸਪੁੱਤਰੀ ਪਰਮਜੀਤ ਸਿੰਘ ਵਾਸੀ ਮੰਡਿਆਲਾ ਕਲਾਂ ਨੇ 94.2% ਅੰਕਾਂ ਨਾਲ ਸਾਂਝੇ ਤੌਰ 'ਤੇ ਤੀਸਰਾ ਸਥਾਨ ਆਪਣੇ ਨਾਮ ਕੀਤਾ | ਇਸ ਤੋਂ ਇਲਾਵਾ, ਸਕੂਲ ਦੇ 10 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਉੱਤਮ ਪ੍ਰਦਰਸ਼ਨ ਕੀਤਾ, ਜੋ ਸਕੂਲ ਦੀ ਉੱਚ ਸਿੱਖਿਆ ਮਿਆਰ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਰਸਾਉਂਦਾ ਹੈ | ਇਸ ਸੰਬੰਧੀ ਜਾਣਕਾਰੀ ਸਕੂਲ ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ | ਉਹਨਾਂ ਦੱਸਿਆ ਕਿ ਇਹ ਸਕੂਲ ਇਲਾਕੇ ਵਿੱਚ ਮੈਰਿਟਾਂ ਵਾਲੇ ਸਕੂਲ ਵਜੋਂ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ ਅਤੇ ਵਿਦਿਆਰਥੀਆਂ ਦੀਆਂ ਲਗਾਤਾਰ ਪ੍ਰਾਪਤੀਆਂ ਇਸਦੀ ਗਵਾਹੀ ਦਿੰਦੀਆਂ ਹਨ | ਉਲੇਖਣਯੋਗ ਹੈ ਕਿ ਬਬਲੀਨ ਕੌਰ ਨੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜਦਿਆਂ ਇਸ ਵਾਰ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ |