17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦੋਰਾਹਾ ਸੁਵਿਧਾ ਸੈਂਟਰ ਵਿਚ ਲੋਕ ਹੁੰਦੇ ਨੇ ਖੱਜਲ ਖੁਆਰ, ਸਰਕਾਰ ਕਹਿ ਰਹੀ ਹੈ 'ਆਪ ਕੀ ਸਰਕਾਰ ਆਪ ਕੇ ਦੁਆਰ'-ਬਾਵਾ

Ad Position 21
No active advertisement
ਅਜੀਤ ਡੈਸਕ 18-04-2026
ਦੋਰਾਹਾ, 17 ਅਪ੍ਰੈਲ (ਪੱਤਰ ਪ੍ਰੇਰਕ)-ਦੋਰਾਹਾ ਸ਼ਹਿਰ ਵਿਚ ਸੁਵਿਧਾ ਸੈਂਟਰ ਦੇ ਗੇਟ ਅੱਗੇ ਸਵੇਰੇ 7 ਵਜੇ ਤੋਂ ਹੀ ਲਾਈਨਾਂ ਲੱਗ ਜਾਂਦੀਆਂ ਹਨ | ਜਦੋਂ ਕਿ ਕਰਮਚਾਰੀ 9 ਵਜੇ ਆਉਂਦੇ ਹਨ | ਸਾਰਾ ਦਿਨ ਲੋਕ ਪਰੇਸ਼ਾਨ ਹੁੰਦੇ ਰਹਿੰਦੇ ਹਨ | ਇਹ ਵਿਚਾਰ ਪੈੱ੍ਰਸ ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਆਗੂ ਗੁਰਦੀਪ ਸਿੰਘ ਬਾਵਾ ਨੇ ਹੋਰ ਕਿਹਾ ਕਿ, ਕਹਿਣ ਨੂੰ ਸਰਕਾਰ ਬੜੇ ਬੜੇ ਦਮਗਜੇ ਮਾਰ ਰਹੀ ਹੈ, ਕਿ ਪੰਜਾਬ ਦੀ 'ਆਪ ਸਰਕਾਰ ਆਪ ਦੇ ਦੁਆਰ| | ਜਦੋਂ ਕਿ ਸੁਵਿਧਾ ਸੈਂਟਰ ਵਿਚ ਇੱਕ ਟੈਲੀਫ਼ੋਨ ਨੰਬਰ ਦੇ ਕੇ ਇਹ ਵੀ ਲਿਖਿਆ ਹੈ ਕਿ ਤੁਹਾਨੂੰ ਸੁਵਿਧਾ ਸੈਂਟਰ ਆਉਣ ਦੀ ਲੋੜ ਨਹੀਂ, ਸਾਰੀਆਂ ਤੁਹਾਡੀਆਂ ਲੋੜਾਂ ਘਰ ਬੈਠੇ ਪੂਰੀਆਂ ਹੋਣਗੀਆਂ | ਇਸ ਨੰਬਰ 'ਤੇ ਫ਼ੋਨ ਕਰੋ, ਇਹ ਫ਼ੋਨ ਨੰਬਰ ਕਦੋਂ ਦਾ ਬੰਦ ਹੈ | ਸਰਕਾਰ ਜਾਂ ਉਸ ਦੇ ਪ੍ਰਸ਼ਾਸਨਿਕ ਅਧਿਕਾਰੀ ਇਹ ਦੱਸਣ ਤੋਂ ਅਸਮਰਥ ਹਨ | ਇਸ ਸੈਂਟਰ ਦੇ ਅੰਦਰ ਲਿਖ ਕੇ ਲਗਾਇਆ ਗਿਆ ਹੈ ਕਿ ਜੇ ਤੁਹਾਨੂੰ ਜਾਰੀ ਕੀਤੇ ਟੋਕਨ ਨੰਬਰ ਦੀ ਵਾਰੀ ਆਉਣ ਸਮੇਂ ਤੁਸੀਂ ਹਾਜ਼ਰ ਨਹੀਂ ਤਾਂ ਤੁਹਾਡਾ ਕੰਮ ਨਹੀਂ ਹੋ ਸਕੇਗਾ | ਉਸ ਦੇ ਲਈ ਤੁਹਾਨੂੰ ਦੁਬਾਰਾ ਟੋਕਨ ਨੰਬਰ ਲੈਣਾ ਪਵੇਗਾ | ਇਸ ਕਰ ਕੇ ਲੋਕ ਸਾਰਾ ਦਿਨ ਇੱਥੇ ਹੀ ਖੱਜਲ ਖੁਆਰ ਹੁੰਦੇ ਹਨ | ਜਦੋਂ ਇੱਥੋਂ ਦੇ ਕਰਮਚਾਰੀਆਂ ਨੂੰ ਪੁੱਛਿਆ ਗਿਆ ਕਿ ਇਹ ਲੰਬੀਆਂ ਲਾਈਨਾਂ ਕਿਉਂ ਲੱਗਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਪਛੜੀ ਜਾਤੀ ਵਾਲੀਆਂ ਅÏਰਤਾਂ ਨੂੰ 1500 ਰੁਪਏ ਮਹੀਨਾ ਦੇਣ ਲਈ ਜਾਤੀ ਸਰਟੀਫਿਕੇਟਾਂ ਦੀ ਮੰਗ ਕੀਤੀ ਹੈ | ਜਿਸ ਦੇ ਕਰ ਕੇ ਹਰ ਅÏਰਤ ਇਹ ਲਾਹਾ ਲੈਣ ਲਈ ਸੁਵਿਧਾ ਸੈਂਟਰ ਵਿਚ ਜਾਤੀ ਸਰਟੀਫਿਕੇਟ ਬਣਾਉਣ ਆਉਂਦੀ ਹੈ | ਸਾਡੇ ਇੱਥੇ ਦਫ਼ਤਰ ਦੇ ਪੰਜ ਕਰਮਚਾਰੀ ਸਰਕਾਰ ਵਲੋਂ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਕਰਮਚਾਰੀ ਪਿੰਡਾਂ ਵਿਚ ਕੈਂਪ ਲਗਾਉਣ ਲਈ ਜਾਂਦੇ ਹਨ | ਪਿਛਲੇ ਲੰਮੇ ਸਮੇਂ ਤੋਂ ਇੱਥੇ ਸਿਰਫ਼ ਦੋ ਹੀ ਕਰਮਚਾਰੀ ਕੰਮ ਕਰਦੇ ਹਨ | ਜਦੋਂ ਕਿ ਹਰ ਰੋਜ਼ ਸਰਟੀਫਿਕੇਟ ਬਣਾਉਣ ਆਉਣ ਵਾਲਿਆਂ ਦੀ ਤਾਦਾਦ 100 ਤੋਂ ਉੱਪਰ ਹੁੰਦੀ ਹੈ | ਇੱਕ ਸਰਟੀਫਿਕੇਟ ਬਣਾਉਣ ਲਈ, ਫਾਰਮ ਭਰਨ ਜਾਂ ਕਿਸੇ ਨੂੰ ਉਸ ਦੇ ਕੰਮ ਦੀ ਪੂਰਤੀ ਦੀਆਂ ਕਿਰਿਆਵਾਂ ਪੂਰੀਆਂ ਕਰਨ ਲਈ ਪੰਜ ਤੋਂ 10-12 ਮਿੰਟ ਵੀ ਲੱਗ ਜਾਂਦੇ ਹਨ | ਇੱਥੇ ਸਗੋਂ ਵਿਦਿਆਰਥੀ ਅਤੇ ਆਪਣੀ ਨੌਕਰੀ ਜਾਂ ਹੋਰ ਉੱਚ ਸਿੱਖਿਆ ਲਈ ਦਾਖ਼ਲੇ ਵਾਸਤੇ ਜਾਤੀ ਸਰਟੀਫਿਕੇਟ ਬਣਾਉਣ ਵਾਲੇ ਵਿਦਿਆਰਥੀ ਹੋਰ ਵੀ ਪਰੇਸ਼ਾਨ ਹੁੰਦੇ ਹਨ | ਕਿਉਂਕਿ ਇੰਨੀ ਵੱਡੀ ਗਿਣਤੀ ਵਿਚ ਭੀੜ ਹੋਣ ਕਾਰਨ, ਉਨ੍ਹਾਂ ਦਾ ਸਮੇਂ ਸਿਰ ਕੰਮ ਨਹੀਂ ਹੋ ਸਕਦਾ | ਕਈ ਵਾਰੀ ਇੰਟਰਨੈੈੱਟ ਸਿਸਟਮ ਡਾਊਨ ਹੋ ਜਾਂਦਾ ਹੈ ਤਾਂ ਕੰਪਿਊਟਰ ਕੰਮ ਨਹੀਂ ਕਰਦਾ | ਕਈ ਵਾਰੀ ਬਿਜਲੀ ਚਲੀ ਜਾਂਦੀ ਹੈ | ਸਾਡੇ ਸੈਂਟਰ ਵਿਚ ਜਿਹੜਾ ਜਨਰੇਟਰ ਦਿੱਤਾ ਹੋਇਆ ਹੈ, ਉਸ ਵਿਚ ਦੇਰ ਤੋਂ ਡੀਜ਼ਲ ਹੀ ਨਹੀਂ | ਇਸ ਲਈ ਲੋਕਾਂ ਦੀ ਲੰਮੀ ਲਾਈਨ ਹੋ ਜਾਂਦੀ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ਼ ਬਿਆਨ ਨਾ ਦੇਵੇ, ਕੰਮ ਵੀ ਕਰ ਕੇ ਦਿਖਾਵੇ | ਜੇ ਸੁਵਿਧਾ ਸੈਂਟਰ ਵਿਚ ਟੈਲੀਫ਼ੋਨ ਨੰਬਰ ਦਿੱਤੇ ਹਨ ਤਾਂ ਉਹ ਨੰਬਰ ਚਾਲੂ ਕੀਤੇ ਜਾਣ | ਕੰਮ ਕਰਨ ਦਾ ਢੰਗ ਇੰਟਰਨੈੱਟ ਦੀ ਐਪ ਉੱਪਰ ਸੌਖਾ ਬਣਾਇਆ ਜਾਵੇ ਤਾਂ ਕਿ ਲੋਕ ਖੱਜਲ ਖੁਆਰੀ ਤੋਂ ਬਚ ਸਕਣ ਤੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇ ਅਤੇ ਕੰਮ ਜਲਦੀ ਹੋ ਸਕਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮਾਪੇ ਆਪਣੇ ਬੱਚਿਆਂ ਨੂੰ ਆਜ਼ਾਦੀ ਨਾਲ ਸੁਪਨੇ ਲੈਣ ਦੀ ਖੁੱਲ੍ਹ ਦੇਣ-ਐੱਸ. ਐੱਸ. ਪੀ. ਡਾ.... ਅਗਲੀ ਖ਼ਬਰ ਕਣਕ ਦੇ ਮੰਡੀਕਰਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿਆਂਗੇ-ਵਿਧਾਇਕ ਗਿਆਸਪੁਰਾ
Ad Position 24