ਪਾਇਲ, 17 ਅਪੈ੍ਰਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਕ ਬਾਬਾ ਸੀਹਾਂ ਸਿੰਘ ਵਲੋਂ ਮੁਗ਼ਲਾਂ ਖ਼ਿਲਾਫ਼ ਲੜਾਈ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਬਾਬਾ ਸ਼ੀਹਾਂ ਸਿੰਘ ਦੀ ਯਾਦ ਵਿਚ ਲੱਗੇ ਜੋੜ ਮੇਲੇ ਵਿਚ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਹਾਜ਼ਰ ਹੋ ਨਤਮਸਤਕ ਕੀਤੀ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਐੱਸ. ਐੱਸ. ਪੀ. ਡਾ.ਆਹਲੂਵਾਲੀਆਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ.ਦਰਪਣ ਆਹਲੂਵਾਲੀਆਂ ਨੇ ਸੰਖੇਪ ਤੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਜ਼ਾਦੀ ਨਾਲ ਸੁਪਨੇ ਲੈਣ ਦੀ ਖੁੱਲ ਦੇਣੀ ਚਾਹੀਦੀ ਹੈ ਤੇ ਨੌਜਵਾਨ ਪੀੜ੍ਹੀ ਸਿਵਲ ਸਰਵਿਸ ਵਰਗੀਆਂ ਪ੍ਰੀਖਿਆ ਪਾਸ ਕਰਨ ਦੇ ਸੁਪਨੇ ਲੈਣ ਚਾਹੀਦੇ ਹਨ ਕਿਉਂਕਿ ਅਜਿਹੀਆਂ ਪ੍ਰੀਖਿਆ ਨੂੰ ਪਾਸ ਕਰ ਕੇ ਹੀ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਸੰਭਵ ਹੈ | ਉਨ੍ਹਾਂ ਕਿਹਾ ਕਿ ਹੁਣ ਸਾਨੂੰ ਅਜਿਹੀਆਂ ਪ੍ਰੀਖਿਆ ਲਈ ਮਹਿੰਗੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ, ਸਾਡੇ ਕੋਲ ਵਿਚ ਬਹੁਤ ਸਾਰੇ ਸਾਧਨ ਹਨ ਤੇ ਦਿ੍ੜ ਨਿਸ਼ਚਾ ਅਤੇ ਸਖ਼ਤ ਮਿਹਨਤ ਨਾਲ ਆਪਣੇ ਵਲੋਂ ਸੰਜੋਏ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ | ਉਨ੍ਹਾਂ ਆਪਣੀ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਆਈ. ਪੀ. ਐੱਸ. ਦੀ ਤਿਆਰੀ ਲਾਇਬਰੇਰੀ ਅਤੇ ਘਰ ਬੈਠ ਕੇ ਕੀਤੀ ਹੈ ਤੇ ਸਫਲਤਾ ਹਾਸਲ ਕੀਤੀ ਹੈ ਤਿਆਰੀ ਕੀਤੀ ਜਾ ਸਕਦੀ ਹੈ ਵਿਚ ਲਈ ਸਖ਼ਤ ਮਿਹਨਤ ਦੀ ਵੱਡੇ ਸੁਪਨੇ ਸਿਰਜਣ ਲਈ ਪ੍ਰੇਰਿਤ ਕਰੋ ਤਾਂ ਜੋ ਸਿਵਲ ਸਰਵਿਸ ਵਰਗੀਆਂ ਪ੍ਰੀਖਿਆ ਪਾਸ ਕਰ ਕੇ ਦੇਸ਼ ਅਤੇ ਪੰਜਾਬ ਲਈ ਬਣਨ ਵਾਲੀਆਂ ਨੀਤੀਆਂ ਵਿਚ ਯੋਗਦਾਨ ਪਾ ਸਕਣ | ਉਨ੍ਹਾਂ ਕਿਹਾ ਕਿ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਦਿ੍ੜ ਨਿਸ਼ਚਾ ਅਤੇ ਲਗਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ ਅਤੇ ਪੰਜਾਬ ਦੀ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਅਤੇ ਸ਼ਹੀਦਾਂ ਨੂੰ ਜਨਮ ਦਿੱਤਾ ਹੈ | ਉਨ੍ਹਾਂ ਪੰਜਾਬੀ ਬੋਲੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਆਪਣੇ ਦੁਆਰਾ ਬੋਲੇ ਗਏ ਸ਼ਬਦ ਵਿਚ ਇਕ ਤਰੰਗ ਹੁੰਦੀ ਹੈ, ਜਦੋਂ ਅਸੀਂ ਸਾਡੇ ਦੁਆਰਾ ਬੋਲੇ ਗਏ ਸ਼ਬਦਾਂ ਦੀ ਚੰਗੀ ਤਰੰਗ ਦੂਸਰੇ ਦੇ ਅੰਦਰ ਪਹੁੰਚਦੀ ਹੈ ਤਾਂ ਉਸ ਦੇ ਵਿਵਹਾਰ ਵਿਚ ਵੀ ਤਬਦੀਲੀ ਆ ਜਾਂਦੀ ਹੈ | ਉਨ੍ਹਾਂ ਵਲੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਖ਼ਿਲਾਫ਼ ਜਾਗਿ੍ਤ ਕਰਨ ਲਈ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਸ਼ੁਰੂਆਤੀ ਵਿਚ ਪਤਾ ਲੱਗਣ 'ਤੇ ਸਹੀ ਸਮੇਂ ਇਲਾਜ ਕਰਵਾਇਆ ਜਾ ਸਕੇ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਅਵਤਾਰ ਸਿੰਘ ਜਰਗੜੀ, ਮੁੱਖ ਸੇਵਾਦਾਰ ਬਾਬਾ ਸਤਿਨਾਮ ਸਿੰਘ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਬਾਜ਼ ਸਿੰਘ, ਮਲੂਕ ਸਿੰਘ, ਸੁਖਵੀਰ ਸਿੰਘ ਗਿੱਲ, ਨਰਿੰਦਰਪਾਲ ਸਿੰਘ ਗਿੱਲ, ਲਖਵੀਰ ਸਿੰਘ ਨਿਜ਼ਾਮਪੁਰ, ਸਰਪੰਚ ਸਿਮਰਨਜੀਤ ਕੌਰ, ਸਾਬਕਾ ਜਸਕਰਨ ਕੌਰ, ਗੁਰਲਵਲੀਨ ਕੌਰ ਗਰੇਵਾਲ, ਜਤਿੰਦਰ ਕੌਰ ਗਿੱਲ, ਕੁਲਜੀਤ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ |