23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ

Ad Position 21
No active advertisement
ਅਜੀਤ ਡੈਸਕ 19-04-2026
ਅਹਿਮਦਗੜ੍ਹ, 18 ਅਪ੍ਰੈਲ (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਪ੍ਰਸਿੱਧ ਪਿੰਡ ਛਪਾਰ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ | ਪਿੰਡ ਦੇ ਸਭ ਤੋਂ ਵੱਡੇ ਇਸ ਗੁਰਦੁਆਰਾ ਸਾਹਿਬ ਦੀ ਚੋਣ ਪ੍ਰਤੀ ਪਿੰਡ ਦੇ ਲੋਕਾਂ ਦੀ ਵਧੇਰੇ ਦਿਲਚਸਪੀ ਸੀ | ਜਿਸ ਚੋਣ ਬਾਅਦ ਪਿੰਡ ਦੇ ਸਾਰੇ ਲੋਕਾਂ ਨੇ ਇਸ ਸਬੰਧੀ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ | ਜਿਸ ਵਿੱਚ ਪ੍ਰਧਾਨ ਗੁਰਦੀਪ ਸਿੰਘ (ਘੋਕ) ਨੂੰ ਚੁਣਿਆ ਅਤੇ ਬਲਵਿੰਦਰ ਸਿੰਘ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਖ਼ਜ਼ਾਨਚੀ, ਭੁਪਿੰਦਰ ਪਾਲ ਸਿੰਘ ਗਿੱਲ ਨੂੰ ਸੈਕਟਰੀ ਅਤੇ ਸੇਵਾਦਾਰ ਸਿੰਘ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਜੋਰਾ ਸਿੰਘ, ਹਾਕਮ ਸਿੰਘ, ਬੰਤਾ ਸਿੰਘ, ਚਮਕੌਰ ਸਿੰਘ, ਸੁਖਪਾਲ ਸਿੰਘ, ਸੂਰਜ ਸਿੰਘ, ਬੂਟਾ ਸਿੰਘ ਆਦਿ ਨੂੰ ਮੈਂਬਰ ਚੁਣਿਆ ਗਿਆ | ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ | ਇਸ ਮੌਕੇ ਮਿੰਟੂ ਪਟਵਾਰੀ, ਰੌਮੀ ਛਪਾਰ, ਪੰਚ ਮਹਿੰਦਰ ਸਿੰਘ ਤੇ ਜਗਦੇਵ ਸਿੰਘ, ਹਰਨਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਪੰਚ ਬਲਜਿੰਦਰ ਰਿੰਕੂ,ਪ੍ਰਧਾਨ ਹਰਵਿੰਦਰ ਸਿੰਘ ਗਰੇਵਾਲ, ਪੰਚ ਰਛਪਾਲ ਸਿੰਘ, ਪੰਚ ਪਾਲ ਸਿੰਘ, ਬਲਾਕ ਸੰਮਤੀ ਮੈਂਬਰ ਗੁਰਚੇਤ ਸਿੰਘ, ਐਰਿਕ ਬੋਪਾਰਾਏ ਆਦਿ ਹਾਜਿਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਜੱਸੜ ਵਿਖੇ ਕਿਸਾਨ ਸਿਖਲਾਈ ਕੈਂਪਕਣਕ ਦੇ ਨਾੜ ਨੂੰ ਖੇਤ ਵਿਚ ਹੀ ਵਾਹ ਕੇ ਖੇਤ ਦੀ ਉਪਜਾਊ ਸ਼ਕਤੀ... ਅਗਲੀ ਖ਼ਬਰ ਕੇਂਦਰ ਸਰਕਾਰ ਤੁਰੰਤ ਮਾਪਦੰਡਾਂ ਚ ਛੋਟ ਦੇ ਕੇ ਕਣਕ ਦੀ ਖ਼ਰੀਦ ਤੇਜ਼ੀ ਨਾਲ ਸ਼ੁਰੂ ਕਰਵਾਏ-ਸ਼ਾਹਪੁਰ
Ad Position 24