23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ • ਵਰਿੰਦਾਵਨ ਹਾਦਸੇ 'ਚ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 19-04-2026
ਜਗਰਾਉਂ, 18 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਜਿਸ ਵਿਚ ਸਾਬਕਾ ਏ.ਡੀ.ਸੀ. ਗੁਰਚਰਨ ਸਿੰਘ ਸੰਧੂ, ਸਾਬਕਾ ਡਿਪਟੀ ਡਾਇਰੈਕਟਰ ਡਾ: ਬਲਦੇਵ ਸਿੰਘ, ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇਹੜਕੇ, ਪਿ੍ੰ. ਸਤਨਾਮ ਸਿੰਘ ਸਰਾਂ, ਕਾਂਨਤਾ ਦੇਵੀ, ਚਰਨਜੀਤ ਕੌਰ ਗਰੇਵਾਲ, ਕੈਪਟਨ ਪੂਰਨ ਸਿੰਘ ਗਗੜਾ ਸ਼ਾਮਿਲ ਹੋਏ | ਸਭਾ ਦੀ ਕਾਰਵਾਈ ਚਲਾਉਂਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਇਕ ਵਰਿੰਦਾਵਨ ਧਾਰਮਿਕ ਯਾਤਰਾ ਦੌਰਾਨ ਜਗਰਾਉਂ ਦੇ ਵਾਸੀਆਂ ਦੀ ਹੋਈ ਸਮੂਹਿਕ ਮੌਤ ਅਤੇ ਬਾਲੀਵੁੱਡ ਦੀ ਮਸ਼ਹੂਰ ਪਿੱਠਵਰਤੀ ਗਾਇਕਾ ਆਸ਼ਾ ਭੌਂਸ਼ਲੇ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਇਕ ਮਿੰਟ ਦਾ ਮੋਨ ਧਾਰ ਕੇ ਮਿ੍ਤਕਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ | ਇਸ ਉਪਰੰਤ ਮਹਿਫ਼ਲ ਦੀ ਪੜਚੋਲ ਸਬੰਧੀ ਵਿਚਾਰ ਚਰਚਾ ਹੋਈ ਅਤੇ ਫਿਰ ਰਚਨਾਵਾਂ ਦੇ ਦੌਰ ਦੌਰਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੀ ਰਚਨਾ 'ਸੱਚ ਨੂੰ ਫਾਂਸੀ ਲਗਦੀ ਇੱਥੇ, ਕਾਤਲ ਮੌਜ਼ ਉਡਾਵਣ' ਸੁਣਾ ਕੇ ਸਮੇਂ ਦੇ ਸੱਚ ਦੀ ਗੱਲ ਕੀਤੀ | ਕਾਨਤਾ ਦੇਵੀ ਨੇ ਇਕ ਅਰਦਸ਼ਵਾਦੀ ਕਹਾਣੀ ਸੁਣਾ ਕੇ ਆਪਣੀ ਹਾਜ਼ਰੀ ਲਵਾਈ ਅਤੇ ਚਰਨਜੀਤ ਕੌਰ ਗਗੜਾ ਨੇ 'ਸਾਂਭੀ ਦਸਮੇਸ਼ ਪਿਤਾ ਦੀ ਦਸਤਾਰ ਨੂੰ ' ਗੀਤ ਸੁਣਾਇਆ | ਪਿ੍ੰ. ਸਤਨਾਮ ਸਿੰਘ ਸਰਾਂ ਨੇ ਵੀ 'ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ, ਜਿਹੜਾ ਕਰੇ ਨਾ ਗੱਲ ਕੁਰਬਾਨੀ ਦੀ' ਗੀਤ ਸੁਣਾ ਕੇ ਹਾਜ਼ਰੀ ਭਰੀ | ਹਰਚਰਨ ਸਿੰਘ ਸੰਧੂ ਨੇ ਆਪਣੇ ਆ ਰਹੇ ਕਾਵਿ ਸੰਗ੍ਰਹਿ 'ਚੋਂ 'ਚਾਰ ਕੁ ਨਿੱਕੀਆਂ ਇੱਟਾਂ ਕਿੰਨੀਆਂ ਵੱਡੀਆਂ ਗੱਲਾਂ ਕਹਿ ਗਈਆਂ' ਰਚਨਾ ਵਿਚ ਸਿੱਖ ਇਤਿਹਾਸ ਦੀ ਵੱਡੀ ਗੱਲ ਕੀਤੀ | ਡਾ: ਬਲਦੇਵ ਸਿੰਘ ਨੇ ਇਸ ਮੌਕੇ 'ਸਾਹਿਤ ਤੇ ਸੰਵੇਦਨਸ਼ੀਲਤਾ' ਵਿਸ਼ੇ ਸਬੰਧੀ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ | ਜਸਵਿੰਦਰ ਸਿੰਘ ਛਿੰਦਾ ਨੇ ਵੀ ਆਪਣੇ ਗੀਤ 'ਇੱਥੇ ਬੈਠ ਸਦਾ ਨੀ ਰਹਿਣਾ ਮੇਲੇ ਚਾਰ ਦਿਨਾਂ ਦੇ' ਗੀਤ ਰਾਹੀਂ ਇਨਸਾਨ ਨੂੰ ਸਬਰ, ਸੰਤੋਖ, ਦਿਆ ਦੇ ਧਾਰਨੀ ਹੋ ਕੇ ਈਰਖਾ, ਵੈਰ ਭਾਵਨਾ ਨੂੰ ਖਤਮ ਕਰਨ ਦੀ ਨਸੀਹਤ ਦਿੱਤੀ | ਅੰਤ ਵਿਚ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਆਪਣੇ ਗੀਤ 'ਉਹ ਦਿਨ ਆਉਣੇ ਨੀ ਦੁਬਾਰਾ ਮਿੱਤਰੋ' ਸੁਣ ਕੇ ਹਾਜ਼ਰੀ ਭਰੀ ਅਤੇ ਸਮੂਹ ਅਦੀਬਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਅਖਾੜਾ ਵਾਸੀਆਂ ਨੇ ਅਖਾੜਾ ਪੁਲ ਤੋਂ ਮਾਣੂੰਕੇ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਕੀਤਾ ਰੋਸ ਪ੍ਰਦਰਸ਼ਨ ਤਹਿਸ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਨਵੀਂਆਂ ਵੋਟਰ ਸੂਚੀਆਂ 'ਤੇ ਦਾਅਵੇ ਅਤੇ ਇਤਰਾਜ 23 ਅਪ੍ਰੈਲ ਤੱਕ ਲਏ ਜਾਣਗੇ-ਐ...
Ad Position 24