27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਨਾਜ ਮੰਡੀ ਘਲੋਟੀ ਵਿਖੇ ਪੁੱਜੀ ਕਣਕ ਵਿਚੋਂ 13551.5 ਕੁਇੰਟਲ ਦੀ ਖ਼ਰੀਦ <br/>

Ad Position 21
No active advertisement
ਅਜੀਤ ਡੈਸਕ 20-04-2026
ਰਾੜਾ ਸਾਹਿਬ, 19 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਮਾਰਕੀਟ ਕਮੇਟੀ ਦੋਰਾਹਾ ਅਧੀਨ ਪੈਂਦੀ ਅਨਾਜ ਮੰਡੀ ਘਲੋਟੀ ਵਿਖੇ ਕਣਕ ਦੀ ਆਮਦ ਨੇ ਜੋਰ ਫੜ੍ਹ ਲਿਆ ਹੈ | ਮੌਸਮ ਵਿੱਚ ਗੜਬੜੀ ਨੂੰ ਦੇਖਦਿਆਂ ਕਿਸਾਨ ਆਪਣੀ ਪੁੱਤਾਂ ਵਾਂਗੰੂ ਫ਼ਸਲ ਨੂੰ ਵੱਢ ਕੇ ਮੰਡੀ ਵਿੱਚ ਲਿਆਉਣ ਲਈ ਤੇਜ਼ੀ ਨਾਲ ਕੰਮ ਕਰਨ ਲੱਗੇ ਹਨ | ਤਾਂ ਜੋ ਸਮੇਂ ਸਿਰ ਬਿਨ੍ਹਾਂ ਕਿਸੇ ਨੁਕਸਾਨ ਤੋਂ ਫ਼ਸਲ ਨੂੰ ਮੰਡੀ ਵਿੱਚ ਵੇਚਿਆ ਜਾ ਸਕੇ ਅਤੇ ਉਨ੍ਹਾਂ ਨੂੰ ਉਸਦਾ ਸਹੀ ਮੁੱਲ ਮਿਲ ਜਾਵੇ | ਜਦੋਂ ਅਨਾਜ ਮੰਡੀ ਘਲੋਟੀ ਦਾ 'ਅਜੀਤ' ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਆਈ ਕਣਕ ਨੂੰ ਮਜ਼ਦੂਰ ਪੱਖਾ ਲਾ ਕੇ ਸਾਫ-ਸਫਾਈ ਕਰ ਰਹੇ ਸਨ ਪਰ ਮੰਡੀਕਰਨ ਦਾ ਕੰਮ ਕੁੱਝ ਢਿੱਲਾ ਚੱਲ ਰਿਹਾ ਸੀ | ਜਦੋਂ ਮੰਡੀ ਵਿੱਚ ਬੈਠੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੌਸਮ ਨਾਲ ਹੋਏ ਨੁਕਸਾਨ ਦੇ ਮਾਪਦੰਡਾਂ ਵਿੱਚ ਛੋਟ ਤਾਂ ਦੇ ਦਿੱਤੀ ਹੈ ਪਰ ਕਿਸਾਨਾਂ ਵੱਲੋਂ ਲਿਆਂਦੀ ਫ਼ਸਲ ਨੂੰ ਵੀ ਮੰਡੀਕਰਨ ਵਿੱਚ ਤੁਰੰਤ ਖ਼ਰੀਦਿਆ ਜਾਵੇ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਬੈਠਣ ਲਈ ਮਜਬੂਰ ਨਾ ਕੀਤਾ ਜਾਵੇ |ਜਾਣਕਾਰੀ ਅਨੁਸਾਰ ਘਲੋਟੀ ਮੰਡੀ ਵਿੱਚ ਪੁੱਜੀ ਕਣਕ ਵਿਚੋਂ 13331.5 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਨੂੰ ਮਾਰਕਫੈੱਡ ਤੇ ਵੇਅਰ ਹਾਊਸ ਵੱਲੋਂ ਖ਼ਰੀਦਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਈਾ ਸੰਧਿਆ ਭਗਵਾਨ ਗਣਪਤੀ ਅਤੇ ਸਾਈਾ ਬਾਬਾ ਨੂੰ ਸੱਦਾ ਪੱਤਰ ਭੇਟ ਕਰਨ ਨਾਲ ਸ਼ੁਰੂ ਹੋਈ ਸਾਈਾ ਮੰਦਰ ਦੀ 19ਵੀਂ ਮੂਰਤੀ ਸ... ਅਗਲੀ ਖ਼ਬਰ ਸੰਤੋਖ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਭਰੀ ਹਾਜ਼ਰੀ <br/>
Ad Position 24