ਰਾਏਕੋਟ, 19 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪ੍ਰਭ ਆਸਰਾ ਨਿਆਸਰਿਆਂ ਦੇ ਘਰ ਫੇਰੂਰਾਈ ਵਿਖੇ ਜਗਰਾਉਂ ਸ਼ਹਿਰ ਤੋਂ ਨਾਰੀ ਸ਼ਕਤੀ ਫਾੳਾੂਡੇਸ਼ਨ ਦੇ ਸਮੁੱਚੇ ਮੈਂਬਰਾਂ ਵਲੋਂ ਬਜ਼ੁਰਗਾਂ ਲਈ ਰਾਸ਼ਨ ਦੀ ਸੇਵਾ ਕੀਤੀ ਗਈ | ਨਾਰੀ ਸ਼ਕਤੀ ਫਾਊਾਡੇਸ਼ਨ ਜਗਰਾਉਂ ਦੇ ਮੈਂਬਰ ਟੀਨਾ ਚਾਵਲਾ, ਰੀਤੂ ਗੋਇਲ ਤੇ ਊਸ਼ਾ ਗੁਪਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਮਾਜ ਸੇਵੀ ਹਰਜੀਤ ਸਿੰਘ ਰਾਏ ਕੈਨੇਡਾ, ਜੋ ਪ੍ਰਭ ਆਸਰਾ ਫੇਰਰਾਈ ਦੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਬੇਸਹਾਰਾ ਬਜ਼ੁਰਗਾਂ ਤੇ ਬੱਚਿਆਂ ਦੀ ਸਾਂਭ-ਸੰਭਾਲ ਕਰ ਰਹੇ ਹਨ, ਜੋ ਕਾਰਜ਼ ਬੜਾ ਸ਼ਲਾਘਾਯੋਗ ਹੈ | ਇਸ ਸਮੇਂ ਨਾਰੀ ਸ਼ਕਤੀ ਫਾਊਾਡੇਸ਼ਨ ਵਲੋਂ ਇਸ ਆਸ਼ਰਮ ਵਿਚ ਰਹਿੰਦੇ ਲੋੜਵੰਦ ਲੋਕਾਂ ਲਈ ਰਾਸ਼ਨ ਦਾਨ ਦਿੱਤਾ ਗਿਆ | ਉਨ੍ਹਾਂ ਆਸ਼ਰਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਦੀ ਮੁੱਖ ਬ੍ਰਾਂਚ ਕੁਰਾਲੀ (ਚੰਡੀਗੜ੍ਹ) ਵਿਖੇ ਹੈ, ਜਿੱਥੇ ਸੈਂਕੜੇ ਲੋੜਵੰਦਾਂ ਨੂੰ ਸ਼ਰਨ ਦਿੱਤੀ ਗਈ ਹੈ | ਇਸ ਤੋਂ ਇਲਾਵਾ ਪ੍ਰਭ ਆਸਰਾ ਸੰਸਥਾ ਹੋਰ ਕਈ ਸਮਾਜ ਸੇਵੀ ਕੰਮਾਂ ਵਿਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ, ਉੱਥੇ ਹੀ ਪਿੰਡ ਫੇਰੂਰਾਈ ਦੇ ਆਸ-ਪਾਸ ਦੇ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਮੈਡੀਕਲ ਚੈਕਅੱਪ, ਦਵਾਈਆਂ, ਐਬੂਲੈਂਸ ਦੀ ਸਹਾਇਤਾ, ਮੁਰਚਰੀ ਘਰ ਸਮੇਤ ਹੋਰਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਪ੍ਰਭ ਆਸਰਾ ਕੁਰਾਲੀ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਤੇ ਹਰਜੀਤ ਸਿੰਘ ਰਾਏ ਵੱਲੋਂ ਨਾਰੀ ਸ਼ਕਤੀ ਫਾਊਾਡੇਸ਼ਨ ਜਗਰਾਉਂ ਦੀ ਸਮੁੱਚੀ ਟੀਮ ਦਾ ਆਸ਼ਰਮ ਲਈ ਰਾਸ਼ਨ ਦੇਣ 'ਤੇ ਧੰਨਵਾਦ ਕੀਤਾ ਗਿਆ | ਇਸ ਸਮੇਂ ਸੂਬੇਦਾਰ ਜਗਸੀਰ ਸਿੰਘ, ਨਾਰੀ ਸ਼ਕਤੀ ਫਾਊਡੇਸ਼ਨ ਦੀ ਮੈਂਬਰ ਊਸ਼ਾ ਗੁਪਤਾ, ਰੀਤੂ ਗੋਇਲ, ਰਣਜੀਤ ਵਰਮਾ, ਨੀਰੂ ਜੈਨ, ਲਖਵੀਰ ਕੌਰ, ਟੀਨਾ ਚਾਵਲਾ ਆਦਿ ਹਾਜ਼ਰ ਸਨ |