ਸਾਹਨੇਵਾਲ, 24 ਅਪ੍ਰੈਲ (ਹਨੀ ਚਾਠਲੀ)-ਮਾਤਾ ਨੈਣਾਂ ਦੇਵੀ ਕਲੱਬ ਨਿਊ ਕਾਲੋਨੀ ਕਨੇਚ ਰੋਡ ਸਾਹਨੇਵਾਲ ਵਲੋਂ 25ਵਾਂ ਵਿਸ਼ਾਲ ਭਗਵਤੀ ਜਾਗਰਣ ਬਹੁਤ ਹੀ ਧੂਮਧਾਮ ਦੇ ਨਾਲ ਨਿਊ ਕਾਲੋਨੀ ਸਾਹਨੇਵਾਲ ਵਿਖੇ ਕਰਵਾਉਣ ਲਈ ਮੈਂਬਰਾਂ ਤੇ ਕਾਲੋਨੀ ਵਾਸੀਆਂ ਦੀ ਮੀਟਿੰਗ ਹੋਈ | ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 25 ਵਾਂ ਵਿਸ਼ਾਲ ਭਗਵਤੀ ਜਾਗਰਣ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਨਿਊ ਕਾਲੋਨੀ ਕਨੇਚ ਰੋਡ ਸਾਹਨੇਵਾਲ ਵਿਖੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਉਨਾਂ ਦੱਸਿਆ ਕਿ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਬਾਬਾ ਗੁਲਾਬ ਦਾਸ ਹਰਨਾਮਪੁਰ ਵਾਲਿਆਂ ਵਲੋਂ ਅਦਾ ਕੀਤੀ ਜਾਵੇਗੀ | ਇਸ ਜਾਗਰਣ ਵਿੱਚ ਉਚ ਕੋਟੀ ਦੇ ਕਲਾਕਾਰ ਜਿਸ 'ਚ ਦੁਰਗਾ ਰੰਗੀਲਾ, ਪ੍ਰੀਤੀ ਪੰਡਿਤ, ਰਜਨੀ ਵਲੋਂ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਦੌਰਾਨ ਮੈਂਬਰਾਂ ਨੇ 25 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਉਣ ਲਈ ਮਾਤਾ ਨੈਣਾਂ ਦੇਵੀ ਕਲੱਬ ਨਿਊ ਕਾਲੋਨੀ ਕਨੇਚ ਰੋਡ ਸਾਹਨੇਵਾਲ ਦੇ ਮੈਂਬਰਾਂ ਵਲੋਂ ਸਟਿੱਕਰ ਜਾਰੀ ਕੀਤਾ ਗਿਆ | ਇਸ ਮੌਕੇ ਰਜੀਵ ਪਿੰਕੀ, ਸ਼ਮਸ਼ੇਰ ਸ਼ੇਰੀ, ਰਜਿੰਦਰ ਖੰਨਾ, ਮਿੰਦੀ ਗੋਗਨਾ, ਗੁਰਮੀਤ ਸਿੰਘ, ਬਲਵੀਰ ਕੈਲੇ, ਦਾਰਾ ਸ਼ੋਰੀ, ਪਿੰਕੀ ਵਰਮਾ, ਪਿ੍ੰਸ ਮੋਹਣੀ, ਜੋਨੀ ਕੈਲੇ, ਪਿ੍ੰਸ ਕੈਲੇ, ਪਾਰਸ ਲੰਬੜਦਾਰ, ਦੀਪਕ ਸਚਦੇਵਾ, ਸਾਹਿਲ ਕਪੂਰ, ਲੱਕੀ ਸ਼ਰਮਾ, ਰਾਜ ਸਹੋਤਾ, ਨਿਤਿਨ ਆਦਿ ਹਾਜ਼ਰ ਸਨ |