19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹੱਕ-ਸੱਚ ਨਾਲ ਖੜ੍ਹਨ ਵਾਲੇ ਵਿਧਾਇਕ ਇਆਲੀ ਪੰਥਕ ਏਕਤਾ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਪੰਥ ਦਰਦੀਆ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ-ਆਗੂ

Ad Position 21
No active advertisement
ਅਜੀਤ ਡੈਸਕ 25-04-2026
ਅਹਿਮਦਗੜ੍ਹ, 24 ਅਪ੍ਰੈਲ (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਬੀਤੇ ਦਿਨੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਤਾਲਮੇਲ ਕਮੇਟੀ ਦਾ ਸਰਬਸੰਮਤੀ ਨਾਲ ਕਮੇਟੀ ਦਾ ਕਨਵੀਨਰ ਬਣਾਏ ਜਾਣ ਤੇ ਸਰਕਲ ਲਤਾਲਾ ਦੇ ਵੱਖ-ਵੱਖ ਆਗੂਆਂ ਵਿਚ ਸਰਕਲ ਲਤਾਲਾ ਦੇ ਪ੍ਰਧਾਨ ਜਗਤਾਰ ਸਿੰਘ ਲਤਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਦੀਪ ਕੌਰ ਲਤਾਲਾ, ਸੰਮਤੀ ਮੈਂਬਰ ਅਮਨਦੀਪ ਕੌਰ ਲਤਾਲਾ, ਸੰਮਤੀ ਮੈਂਬਰ ਗੁਰਮੇਲ ਸਿੰਘ ਗੋਗੀ, ਬਲਜੀਤ ਸਿੰਘ ਛਪਾਰ, ਸੰਮਤੀ ਮੈਂਬਰ ਗੁਰਵਿੰਦਰ ਸਿੰਘ ਗੁੱਜਰਵਾਲ, ਹੁਸ਼ਿਆਰ ਸਿੰਘ ਛਪਾਰ ਆਦਿ ਆਗੂਆਂ ਨੇ ਇਸ ਨਿਯੁਕਤੀ ਸਵਾਗਤ ਕਰਦਿਆਂ ਵਿਧਾਇਕ ਇਆਲੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਮੇਟੀ ਵਲੋਂ ਲਏ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਾਇਕ ਇਆਲੀ ਬਹੁਤ ਹੀ ਸੂਝਵਾਨ ਅਤੇ ਹੱਕ ਸੱਚ ਨਾਲ ਖੜ੍ਹਨ ਵਾਲੇ ਮਿਹਨਤੀ ਲੀਡਰ ਹਨ ਜੋ ਕਿ ਪੰਥਕ ਏਕਤਾ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾ ਲਈ ਪੰਥਕ ਤਾਲਮੇਲ ਕਮੇਟੀ ਅਤੇ ਪੰਥਕ ਦਰਦੀਆ ਦੀਆ ਉਮੀਦਾਂ 'ਤੇ ਖਰੇ ਉੱਤਰਨਗੇ |
Ad Position 22
No active advertisement
ਪਿਛਲੀ ਖ਼ਬਰ ਭਗਵਤੀ ਜਾਗਰਣ ਕਰਵਾਉਣ ਲਈ ਸਟਿੱਕਰ ਕੀਤਾ ਜਾਰੀ ਅਗਲੀ ਖ਼ਬਰ ਕੁਹਾੜਾ ਚੌਕ ਤੇ ਆਸਪਾਸ ਦੇ ਇਲਾਕੇ ਅੰਦਰ ਚੋਰ ਗਰੋਹ ਸਰਗਰਮ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫਾਰਮਰ 'ਚੋਂ ਤਾਂਬਾ, ਤੇਲ...
Ad Position 24