17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੜਕ ਵਿਚਕਾਰ ਬਣੇ ਛੱਪੜ ਦਾ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਨੇ ਲੱਡੂ ਵੰਡ ਕੇ ਕੰਮ ਕਰਵਾਇਆ ਸ਼ੁਰੂ ਡਾ. ਰਾਜਵੰਤ ਸਰਵਿਸ ਰੋਡ ਦੋਰਾਹਾ ਦਾ ਕੰਮ ਸ਼ੁਰੂ ਹੋਣ ਨਾਲ ਦੁਕਾਨਦਾਰਾਂ 'ਚ ਖ਼ੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 25-04-2026
ਦੋਰਾਹਾ, 24 ਅਪ੍ਰੈਲ (ਪੱਤਰ ਪ੍ਰੇਰਕ)-ਦੋਰਾਹਾ ਸ਼ਹਿਰ ਲਈ ਲੰਬੇ ਸਮੇਂ ਤੋਂ ਸਿਰਦਰਦ ਬਣੀ ਹੋਈ, ਡਾ. ਰਾਜਵੰਤ ਸਰਵਿਸ ਰੋਡ ਵਿਚਕਾਰ ਬਣੇ ਛੱਪੜ ਦਾ ਕੰਮ ਆਿਖ਼ਰਕਾਰ ਸ਼ੁਰੂ ਹੋ ਜਾਣ ਨਾਲ, ਸਥਾਨਕ ਦੁਕਾਨਦਾਰਾਂ ਸਮੇਤ ਇਲਾਕੇ ਵਿੱਚ ਖ਼ੁਸ਼ੀ ਅਤੇ ਰਾਹਤ ਦਾ ਮਾਹੌਲ ਬਣ ਗਿਆ ਹੈ | ਨਗਰ ਕੌਂਸਲ ਦੋਰਾਹਾ ਦੇ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਵੱਲੋਂ ਲੱਡੂ ਵੰਡ ਕੇ ਇਸ ਵਿਕਾਸੀ ਕੰਮ ਦੀ ਸ਼ੁਰੂਆਤ ਕਰਵਾਈ ਗਈ | ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ | ਜ਼ਿਕਰਯੋਗ ਹੈ ਕਿ ਜਰਨੈਲੀ ਛੇ ਮਾਰਗੀ ਮੁੱਖ ਸੜਕ ਦੇ ਨਾਲ ਬਣੀ, ਇਹ ਸਰਵਿਸ ਰੋਡ ਕਾਫੀ ਸਮੇਂ ਤੋਂ ਖਸਤਾ ਹਾਲਤ ਦਾ ਸ਼ਿਕਾਰ ਸੀ | ਜਰਨੈਲੀ ਮਾਰਗ ਤੋਂ ਦੱਖਣੀ ਬਾਈ ਪਾਸ ਲੁਧਿਆਣਾ ਹੋ ਕੇ ਫ਼ਿਰੋਜ਼ਪੁਰ ਵੱਲ ਨੂੰ ਜਾਣ ਵਾਲੇ ਵਾਹਨਾਂ ਦੀਆਂ ਇੱਥੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸਨ | ਲੰਮੇ ਜਾਮ ਕਾਰਨ, ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਸੜਕ ਵਿਚਕਾਰ ਖੱਡਿਆਂ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰਦੇ ਹੀ ਰਹਿੰਦੇ ਸਨ | ਜਿਸ ਵਿੱਚ ਵਾਹਨਾਂ ਦੇ ਨੁਕਸਾਨਾਂ ਦੇ ਨਾਲ ਨਾਲ ਬਹੁਤ ਲੋਕ ਜ਼ਖ਼ਮੀ ਵੀ ਹੋਏ | ਇਸ ਸਮੱਸਿਆ ਨੂੰ ਲੈ ਕੇ ਲੋਕਾਂ ਵਿੱਚ ਲੰਮੇ ਸਮੇਂ ਤੋਂ ਰੋਸ ਪਾਇਆ ਜਾ ਰਿਹਾ ਸੀ, ਧਰਨੇ ਵੀ ਦਿੱਤੇ ਗਏ | ਪ੍ਰਸ਼ਾਸਨ ਕੋਲ ਮੁੜ-ਮੁੜ ਮੰਗ ਕੀਤੀ ਜਾ ਰਹੀ ਸੀ ਕਿ ਇਸ ਰੋਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ | ਉਕਤ ਜਾਣਕਾਰੀ ਦਿੰਦਿਆਂ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸੰਬੰਧਿਤ ਵਿਭਾਗਾਂ ਨਾਲ ਲਗਾਤਾਰ ਰਾਬਤੇ ਵਿੱਚ ਸਨ | ਹਾਲਾਂਕਿ ਇਸ ਰੋਡ ਨੂੰ ਭਵਿੱਖ ਵਿੱਚ ਪੂਰੀ ਤਰ੍ਹਾਂ ਸੀਮੈਂਟਡ ਬਣਾਇਆ ਜਾਣਾ ਯੋਜਨਾ ਵਿੱਚ ਸ਼ਾਮਲ ਹੈ, ਪਰ ਮੌਜੂਦਾ ਖ਼ਤਰਨਾਕ ਹਾਲਤ ਨੂੰ ਦੇਖਦਿਆਂ ਤੁਰੰਤ ਰਾਹਤ ਦੇ ਤੌਰ 'ਤੇ ਇੱਥੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਹਾਦਸਿਆਂ 'ਤੇ ਕਾਬੂ ਪਾਇਆ ਜਾ ਸਕੇ | ਉਨ੍ਹਾਂ ਹੋਰ ਦੱਸਿਆ ਕਿ ਐੱਸ. ਡੀ. ਐੱਮ. ਦਫ਼ਤਰ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਹੋਰ ਸੰਬੰਧਿਤ ਏਜੰਸੀਆਂ ਨਾਲ ਲਗਾਤਾਰ ਸਹਿਯੋਗ ਅਤੇ ਕੋਆਰਡੀਨੇਸ਼ਨ ਦੇ ਨਤੀਜੇ ਵਜੋਂ ਹੀ ਇਹ ਕੰਮ ਅਮਲੀ ਰੂਪ ਧਾਰ ਸਕਿਆ ਹੈ | ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਨਾ ਸਿਰਫ਼ ਦੋਰਾਹਾ ਦੇ ਨਿਵਾਸੀਆਂ ਨੂੰ ਸੁਵਿਧਾ ਮਿਲੇਗੀ, ਸਗੋਂ ਦੱਖਣੀ ਬਾਈਪਾਸ ਵੱਲ ਜਾਣ ਵਾਲੀ ਆਵਾਜਾਈ ਵੀ ਸੁਗਮ ਅਤੇ ਸੁਖਾਲੀ ਹੋਵੇਗੀ, ਜਿਸ ਨਾਲ ਟਰੈਫ਼ਿਕ ਦਾ ਦਬਾਅ ਘਟੇਗਾ | ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਿਆ ਹੈ | ਸਥਾਨਕ ਦੁਕਾਨਦਾਰਾਂ ਨੇ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਮਸਲੇ ਸੁਣਦੇ ਅਤੇ ਹੱਲ ਕਰਵਾਉਣ ਲਈ ਤਤਪਰ ਰਹਿੰਦੇ ਹਨ | ਇਸ ਮੌਕੇ ਜਸਵਿੰਦਰ ਸਿੰਘ, ਨਰਿੰਦਰ ਸਿੰਘ, ਮਨਦੀਪ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਸਾਬਕਾ ਮੈਨੇਜਰ ਬਖ਼ਸ਼ੀਸ਼ ਸਿੰਘ ਮਾਂਗਟ, ਰਾਜੇਸ਼ ਚੱਢ, ਭੋਲੂ ਸ਼ਟਰਿੰਗ ਵਾਲੇ, ਸਤਵਿੰਦਰਪਾਲ ਸਿੰਘ ਰਾੜੇ ਵਾਲੇ, ਤਜਿੰਦਰ ਸਿੰਘ ਝੱਜ, ਸ਼ਹਿਰ ਵਾਸੀ ਤੇ ਦੁਕਾਨਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕਿਰਤ ਮੰਤਰੀ ਖ਼ਿਲਾਫ਼ ਰੋਸ ਧਰਨਾ 3 ਨੂੰ ਅਗਲੀ ਖ਼ਬਰ ਗਰੀਨਵਿਊ ਸਕੂਲ ਬੇਗੋਵਾਲ ਵਿਚ ਦਸਤਾਰ ਮੁਕਾਬਲੇ ਕਰਵਾਏ
Ad Position 24