ਦੋਰਾਹਾ, 24 ਅਪ੍ਰੈਲ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਵਿਖੇ ਵਿਦਿਆਰਥੀਆਂ ਵਿਚਕਾਰ ਦਸਤਾਰ ਅਤੇ ਦੁਮਾਲਾ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਮਝੈਲ ਸਿੰਘ ਵਲੋਂ ਵਿਦਿਆਰਥੀਆਂ ਨੂੰ ਜਿੱਥੇ ਪੱਗਾਂ ਬੰਨਣ ਲਈ ਉਤਸ਼ਾਹਿਤ ਕੀਤਾ ਗਿਆ, ਉੱਥੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਧਿਆਪਕਾ ਜਸਵੀਰ ਕੌਰ ਨੇ ਵਿਦਿਆਰਥੀਆਂ ਨੂੰ ਪੱਗ ਦੇ ਇਤਿਹਾਸਿਕ ਪੱਖ ਤੋਂ ਵੀ ਜਾਣੂ ਕਰਵਾਇਆ | ਦਸਤਾਰ ਮੁਕਾਬਲੇ ਦੌਰਾਨ ਵੱਖ-ਵੱਖ ਵਰਗਾਂ ਵਿਚੋਂ ਸੁਖਪ੍ਰੀਤ ਸਿੰਘ ਕਟਾਣੀ,ਪ੍ਰਭਦੀਪ ਸਿੰਘ ਅਤੇ ਅੰਸ਼ੂ ਨੇ ਪਹਿਲਾਂ, ਜਸਕੀਰਤ ਸਿੰਘ ਸਪੁੱਤਰ ਬਲਜੀਤ ਸਿੰਘ, ਜਸਕੀਰਤ ਸਿੰਘ ਸਪੁੱਤਰ ਸੰਦੀਪ ਸਿੰਘ, ਸਾਹਿਬਜੀਤ ਸਿੰਘ, ਭਵਦੀਪ ਸਿੰਘ ਨੇ ਦੂਜਾ ਅਤੇ ਸਿਮਰਨਜੀਤ ਸਿੰਘ, ਸੁਖਦੀਪ ਸਿੰਘ,ਮਨਜੋਤ ਸਿੰਘ, ਗੁਰਸਾਹਿਬਜੋਤ ਸਿੰਘ, ਗੁਰਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੁਮਾਲੇ ਬੰਨ੍ਹਣ ਦੇ ਮੁਕਾਬਲੇ ਦੌਰਾਨ ਵੱਖ ਵੱਖ ਵਰਗਾਂ ਵਿਚੋਂ ਜਸਕੀਰਤ ਸਿੰਘ, ਪਰਮਵੀਰ ਸਿੰਘ ਨੇ ਪਹਿਲਾਂ, ਵਿਵੇਕ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਨਵਰਾਜ ਸਿੰਘ, ਜਗਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਰਛਪਾਲ ਸਿੰਘ ਮਾਂਗਟ, ਰਣਵੀਰ ਸਿੰਘ ਮਾਂਗਟ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |