30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਹਿਮਦਗੜ੍ਹ ਦੀ ਪ੍ਰਤਿਭਾ ਗੁਪਤਾ ਦੀ ਬਰੈਂਪਟਨ ਵਿਚ ਰਹੱਸਮਈ ਮੌਤ

Ad Position 21
No active advertisement
ਅਜੀਤ ਡੈਸਕ 27-04-2026
ਅਹਿਮਦਗੜ੍ਹ, 26 ਅਪ੍ਰੈਲ (ਰਵਿੰਦਰ ਪੁਰੀ)-ਸ਼ਹਿਰ ਦੇ ਸੰਜੀਵ ਕੁਮਾਰ ਜਿੰਦਲ ਦੀ ਅਗਵਾਈ ਵਾਲੇ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਪਹੁੰਚਿਆ ਜਦੋਂ ਪਰਿਵਾਰ ਦੀ ਇਕਲੌਤੀ ਧੀ ਪ੍ਰਤਿਭਾ ਗੁਪਤਾ (29) ਦੀ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਅਚਾਨਕ ਅਤੇ ਰਹੱਸਮਈ ਮੌਤ ਦੀ ਖ਼ਬਰ ਮਿਲੀ | ਬਿਨਾਂ ਕਿਸੇ ਬਾਹਰੀ ਸੱਟ ਦੇ ਮਿ੍ਤਕਾ ਦੀ ਲਾਸ਼ ਉਸ ਦੇ ਕਿਰਾਏ ਦੇ ਘਰ ਦੀ ਪੌੜੀ ਦੇ ਕੋਲ ਪਈ ਮਿਲੀ | ਮਕਾਨ ਮਾਲਕ ਦੇ ਪਰਿਵਾਰ ਦੇ ਕੁੱਝ ਮੈਂਬਰ ਨਾਲ ਲੱਗਦੇ ਆਪਣੇ ਹਿੱਸੇ ਵਿਚ ਮੌਜੂਦ ਸਨ, ਪਰ ਪੀੜਤ ਨੂੰ ਕਈ ਘੰਟੇ ਤੱਕ ਕੋਈ ਮਦਦ ਨਹੀਂ ਮਿਲੀ ਕਿਉਂਕਿ ਘਟਨਾ ਵੇਲੇ ਮਕਾਨ ਮਾਲਕ ਅਮਰੀਕਾ ਵਿਖੇ ਗਿਆ ਹੋਇਆ ਸੀ | ਘਰ ਵਿਚ ਪ੍ਰਤਿਭਾ ਗੁਪਤਾ ਤੋਂ ਬਿਨਾਂ ਕੋਈ ਮੌਜੂਦ ਨਹੀਂ ਸੀ | ਜਦੋਂ ਮਾਪਿਆਂ ਵਲੋਂ ਪ੍ਰਤਿਭਾ ਦੇ ਨੰਬਰ 'ਤੇ ਕੀਤੀਆਂ ਕਈ ਕਾਲਾਂ ਦਾ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਉਸ ਦੇ ਕੰਪਨੀ ਮਾਲਕ ਨੂੰ ਸੂਚਿਤ ਕੀਤਾ | ਜਿਸ ਬਾਅਦ ਮਾਮਲੇ ਵਿਚ ਕੈਨੇਡਾ ਪੁਲਿਸ ਤੋਂ ਮਦਦ ਦੀ ਮੰਗ ਕੀਤੀ | ਹਾਲਾਂਕਿ ਕੈਨੇਡਾ ਪੁਲਿਸ ਅਜੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ ਹੈ | ਪਰ ਪੀੜਤ ਪਰਿਵਾਰ ਨੇ ਦੱਸਿਆ ਕਿ ਕੈਨੇਡਾ ਪੁਲਿਸ ਦੇ ਕੁੱਝ ਅਧਿਕਾਰੀਆਂ ਨੇ ਉਨ੍ਹਾਂ ਤੋਂ ਮਿ੍ਤਕਾ ਦੇ ਰੋਜ਼ਾਨਾ ਦੇ ਰੁਟੀਨ ਅਤੇ ਕੁੱਝ ਹੋਰ ਸੰਬੰਧਿਤ ਜਾਣਕਾਰੀ ਬਾਰੇ ਪੁੱਛਗਿੱਛ ਕੀਤੀ ਸੀ | ਇੱਥੋਂ ਦੇ ਇੱਕ ਸਮਾਜਿਕ ਕਾਰਕੁਨ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸੰਜੀਵ ਕੁਮਾਰ ਜਿੰਦਲ ਅਤੇ ਉਨ੍ਹਾਂ ਦੀ ਪਤਨੀ ਇੰਦੂ ਜਿੰਦਲ ਨੂੰ ਹਾਲਾਂ ਤੱਕ ਇਹ ਸਮਝ ਨਹੀਂ ਆ ਰਹੀ ਸੀ ਕਿ ਪੁੱਤਾਂ ਵਾਂਗ ਪਾਲੀ ਉਨ੍ਹਾਂ ਦੀ ਇਕਲੌਤੀ ਧੀ ਪ੍ਰਤਿਭਾ ਦੀ ਮੌਤ ਅਚਾਨਕ ਕਿਸ ਤਰਾਂ ਹੋਈ | ਸ਼ਨੀਵਾਰ ਸਵੇਰੇ ਵੇਲੇ ਪ੍ਰਤਿਭਾ ਦੀ ਆਪਣੇ ਮਾਤਾ ਪਿਤਾ ਦੋਵਾਂ ਨਾਲ ਗੱਲ ਹੋਈ | ਜਦੋਂ ਉਹ ਬਹੁਤ ਖ਼ੁਸ਼ ਸੀ, ਪਰ ਸ਼ਾਮ ਵੇਲੇ ਉਸ ਦਾ ਕੋਈ ਜਵਾਬ ਨਹੀਂ ਆਇਆ | ਪ੍ਰਤਿਭਾ (29) ਕਰੀਬ ਸਾਢੇ ਤਿੰਨ ਸਾਲ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਈ ਸੀ ਅਤੇ ਇਸ ਵੇਲੇ ਵਿਚ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿਚ ਕੰਮ ਕਰ ਰਹੀ ਸੀ | ਉਹ ਐੱਮ. ਐੱਸ. ਸੀ. ਮੈਥ ਸੀ ਅਤੇ ਸੁਨਹਿਰੇ ਭਵਿੱਖ ਦੀ ਭਾਲ ਵਿਚ ਕੈਨੇਡਾ ਜਾਣ ਤੋਂ ਪਹਿਲਾਂ ਅਧਿਆਪਕਾ ਸੀ | ਇੰਦੂ ਜਿੰਦਲ ਬੀਤੇ ਸਾਲ ਇਨ੍ਹਾਂ ਦਿਨਾਂ ਵਿਚ ਚਾਰ ਮਹੀਨੇ ਲਈ ਆਪਣੀ ਧੀ ਪ੍ਰਤਿਭਾ ਗੁਪਤਾ ਕੋਲ ਗਈ ਹੋਈ ਸੀ ਅਤੇ ਇਸ ਵਾਰ ਵੀ ਮਾਪੇ ਜੁਲਾਈ ਵਿਚ ਉਸ ਦਾ ਜਨਮ ਦਿਨ ਮਨਾਉਣ ਲਈ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ | ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ | ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਨੇ ਮਿ੍ਤਕ ਦੀ ਦੇਹ ਨੂੰ ਪੰਜਾਬ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿਦੇਸ਼ ਮੰਤਰਾਲੇ ਦੇ ਦਖ਼ਲ ਦੀ ਮੰਗ ਕਰਨ ਲਈ ਪਹਿਲਾਂ ਹੀ ਇੱਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਸਾਹਨੇਵਾਲ 'ਚ ਨਾਅਰੇਬਾਜ਼ੀ ਕਰ ਕੇ ਫੂਕਿਆ ਪੁਤਲਾ ਅਗਲੀ ਖ਼ਬਰ ਭਾਜਪਾ ਦੇ ਵਧ ਰਹੇ ਪ੍ਰਭਾਵ ਨੂੰ ਦੇਖ ਵਿਰੋਧੀ ਪਾਰਟੀਆਂ ਵਿਚ ਘਬਰਾਹਟ ਦਾ ਮਾਹੌਲ-ਢੋਲਣਵਾਲ
Ad Position 24