ਅਹਿਮਦਗੜ੍ਹ, 26 ਅਪ੍ਰੈਲ (ਰਵਿੰਦਰ ਪੁਰੀ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਹਿਮਦਗੜ੍ਹ ਵਲੋਂ ਪ੍ਰਬੰਧਕ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਜਗਦੀਸ਼ ਗੋਇਲ, ਜੈ ਗੋਪਾਲ, ਅਨਿਲ ਜੈਨ, ਵਿਕਾਸ ਗੋਇਲ ਮੁੰਨਾ, ਅਨਿਲ ਗੋਇਲ ਆਦਿ ਦੀ ਅਗਵਾਈ ਵਿਚ ਸ਼੍ਰੀ ਸਾਲਾਸਰ ਬਾਲਾ ਤੇ ਖਾਟੂ ਸ਼ਿਆਮ ਧਾਮ ਦੀ 115ਵੀਂ ਬੱਸ ਯਾਤਰਾ ਨੂੰ ਅਮਰਗੜ੍ਹ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਨੇ ਆਪਣੇ ਸਾਥੀਆਂ ਜੈਪਾਲ ਨੱਥੂਮਾਜਰਾ ਜੱਗੀ, ਲੱਕੀ ਗਰਚਾ, ਗਰੀਸ਼ ਢੰਡ, ਸਤਿੰਦਰ ਕਾਲਾ ਮੰਨਵੀ, ਮਨਜੀਤ ਸਿੰਘ ਕਾਲਾ, ਜੱਗੀ ਕੰਗਣਵਾਲ, ਹਰਦਮ ਲਸੋਈ, ਐਡਵੋਕੇਟ ਮਨਪ੍ਰੀਤ ਟਿਵਾਣਾ ਆਦਿ ਮੈਂਬਰਾਂ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਜੱਸੀ ਨੇ ਮੰਡਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਮੰਡਲ ਨੇ ਅਹਿਮਦਗੜ੍ਹ ਸ਼ਹਿਰ ਪੂਰੇ ਪੰਜਾਬ ਤੋਂ ਇਲਾਵਾ ਕਈ ਰਾਜਾ ਵਿਚ ਮਸ਼ਹੂਰ ਕਰ ਦਿੱਤਾ ਹੈ ਕਿਉਂਕਿ ਸ਼ਹਿਰ ਅਤੇ ਆਲੇ ਦੁਆਲੇ ਕਈ ਕਿੱਲੋਮੀਟਰ ਦੇ ਪਿੰਡ ਅਤੇ ਸ਼ਹਿਰ ਅਜਿਹੇ ਹਨ ਜਿਨ੍ਹਾਂ ਦਾ ਸ਼ਾਇਦ ਹੀ ਕੋਈ ਭਗਤ ਸਾਲਾਸਰ ਅਤੇ ਸ਼੍ਰੀ ਖਟੂ ਸ਼ਾਮ ਦੇ ਦਰਸ਼ਨ ਤੋਂ ਵਾਂਝਾ ਰਹਿ ਗਿਆ ਹੋਵੇ | ਇਸ ਮੌਕੇ ਨਰਾਇਣ ਦਾਸ, ਸੋਹਣ ਲਾਲ ਬੁਟਹਾਰੀ, ਪਵਨ ਤੇਲ ਵਾਲੇ, ਅਨਿਲ ਗੋਇਲ, ਗੁਰਚਰਨ ਬੱਗਾ, ਕੀਮਤੀ ਲਾਲ, ਸੁਰਿੰਦਰ ਗੋਇਲ, ਵਿਕਾਸ ਗੋਇਲ, ਰਾਜੇਸ਼ ਲੱਕੀ ਗੁਪਤਾ, ਉਮਾਕਾਂਤ ਗੋਇਲ, ਮੇਸ਼ੀ ਘਲੋਟੀ, ਕੁਸ਼ਲ ਗੋਇਲ, ਗੋਪਾਲ ਦਰਪਣ, ਕਮਲੇਸ਼ ਗੋਇਲ, ਸ਼ੇਖਰ ਗੁਪਤਾ ਆਦਿ ਮੌਜੂਦ ਸਨ |