01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਾਰੀ ਐਲਾਨਨਾਮਾ (ਦਸਤਾਵੇਜ਼) ਬਹੁਤ ਹੀ ਸ਼ਲਾਘਾਯੋਗ ਕਦਮ, ਲੋਕ ਹਿੱਤਾਂ ਅਨੁਕੂਲ- ਡਾ. ਕਾਲੀਆ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਵਚਨਬੱਧ

Ad Position 21
No active advertisement
ਅਜੀਤ ਡੈਸਕ 28-04-2026
ਮਲੌਦ, 27 ਅਪੈ੍ਰਲ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਰਕਲ ਮਲੌਦ ਦੇ ਜਥੇ. ਡਾ. ਕਰਨੈਲ ਸਿੰਘ ਕਾਲੀਆ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੀ ਲੋਅ 'ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜੋ ਐਲਾਨਨਾਮਾ ਦਸਤਾਵੇਜ਼ ਜਾਰੀ ਕੀਤਾ ਗਿਆ ਹੈ | ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਜਿਸ ਨੂੰ ਹਰ ਵਰਗ ਵਲੋਂ ਸਲਾਹਿਆ ਗਿਆ ਹੈ | ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ | ਇਸ ਲਈ ਪਾਰਟੀ ਵਲੋਂ ਇੱਕ ਅਹਿਮ ਦਸਤਾਵੇਜ਼ ਜਾਰੀ ਕਰਨਾ ਸਮੇਂ ਦੀ ਮੁੱਖ ਮੰਗ ਸੀ | ਡਾ. ਕਾਲੀਆ ਨੇ ਕਿਹਾ ਕਿ ਇਸ ਦਸਤਾਵੇਜ਼ ਵਿਚ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦਿਆਂ ਅਤੇ ਪੰਜਾਬ ਦੀ ਹਰ ਪੱਖੋਂ ਨੁਹਾਰ ਬਦਲਣ ਲਈ ਸਾਰੇ ਪੱਖਾਂ ਨੂੰ ਮੁੱਖ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਇਹ ਫ਼ੈਸਲਾ ਹੈ ਕਿ ਇੱਕ ਆਗੂ ਇੱਕ ਅਹੁਦਾ ਅਤੇ ਪਰਿਵਾਰ ਵਿਚੋਂ ਇੱਕ ਹੀ ਟਿਕਟ ਦਾ ਸਿਧਾਂਤ ਲਾਗੂ ਕਰਨਾ, ਦੂਜੀਆਂ ਪਾਰਟੀਆਂ ਨਾਲੋਂ ਵਿਲੱਖਣ ਫ਼ੈਸਲਾ ਹੈ | ਇਸੇ ਤਹਿਤ ਪਾਰਟੀ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਰੱਖਣਾ, ਸਿਰਫ਼ ਦੋ ਵਾਰ ਜੀ ਪ੍ਰਧਾਨ ਰਹਿ ਸਕਣਾ, ਜੇਕਰ ਪਾਰਟੀ ਪ੍ਰਧਾਨ ਨੇ ਚੋਣ ਲੜਨੀ ਹੈ ਤਾਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਹੋਵੇਗਾ | ਇੱਕ ਵੱਖਰੀ ਸੇਧ ਸਾਹਮਣੇ ਰੱਖੀ ਗਈ ਹੈ | ਇਸੇ ਤਰ੍ਹਾਂ ਪਾਰਟੀ ਦੇ ਯੂਥ ਵਿੰਗ ਦੀ ਉਮਰ 37 ਸਾਲ ਕਰਨੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਪੁਨਰ ਸੁਰਜੀਤ ਕਰਨਾ, ਸਾਰੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਯੂਨਿਟ ਬਣਾਉਣ ਬਾਰੇ ਜੋ ਗੱਲਾਂ ਪਾਰਟੀ ਹੈ ਕਮਾਂਡ ਨੇ ਰੱਖੀਆਂ ਹਨ | ਉਹ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਲੋੜੀਂਦੀਆਂ ਸਨ | ਡਾ. ਕਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀ ਟੀਮ ਪੰਜਾਬ ਪ੍ਰਤੀ ਬੇਹੱਦ ਸੰਜੀਦਾ ਹੈ ਕਿਉਂਕਿ ਅੱਜ ਪੰਜਾਬ ਜਿਸ ਮੋੜ ਤੇ ਖੜ੍ਹਾ ਹੈ ਉਸ ਥਾਂ ਤੇ ਹਾਲਾਤ ਬਹੁਤ ਨਾਜ਼ੁਕ ਦੌਰ ਵਿਚ ਹਨ | ਪੰਜਾਬ ਜਿੱਥੇ ਆਰਥਿਕ ਪੱਖੋਂ 4 ਲੱਖ ਰੁਪਏ ਤੋਂ ਉੱਪਰ ਕਰਜ਼ੇ ਦੇ ਜੰਜਾਲ ਵਿਚ ਜਕੜਿਆ ਹੋਇਆ ਹੈ, ਉੱਥੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਬਹੁਤੀ ਵਧੀਆ ਨਹੀਂ ਹੈ | ਆਪ ਪਾਰਟੀ ਦੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਨੇ ਜਿੱਥੇ ਪੰਜਾਬ ਦੇ ਹਿਤਾਂ ਨਾਲ ਵੱਡੀ ਗੱਦਾਰੀ ਕੀਤੀ ਗਈ ਹੈ | ਉੱਥੇ ਹੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਿਆਸੀ ਤਵਾਜ਼ਨ ਵੀ ਹਿਲਾ ਕੇ ਰੱਖ ਦਿੱਤਾ ਹੈ | ਡਾ. ਕਾਲੀਆ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਪਾਰਟੀ ਮਜ਼ਬੂਤੀ ਨਾਲ ਅੱਗੇ ਵਧੇਗੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਕਰਮਚਾਰੀ ਕੇਵਲ ਸਿੰਘ ਨਮਿਤ ਅੰਤਿਮ ਅਰਦਾਸ ਅਗਲੀ ਖ਼ਬਰ ਪਿੰਡ ਹਰਬੰਸਪੁਰਾ ਵਿਖੇ ਸਰਪੰਚ ਰਾਜਾ ਦੀ ਦੇਖ ਰੇਖ ਹੇਠ ਲੱਗਿਆ ਮਲੇਰੀਆ ਜਾਗਰੂਕਤਾ ਕੈਂਪ
Ad Position 24