22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਗੁਰੂ ਨਾਨਕ ਮਾਡਲ ਸੀਨੀ. ਸੈਕੰ. ਸਕੂਲ, ਦੋਰਾਹਾ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਦੋਰਾਹਾ, 9 ਮਈ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀ. ਸੈਕੰ. ਸਕੂਲ, ਦੋਰਾਹਾ ਵਿਖੇ 'ਮਾਂ ਦਿਵਸ' ਮਨਾਇਆ ਗਿਆ | ਜਮਾਤ ਨਰਸਰੀ ਤੋਂ ਲੈ ਕੇ ਜਮਾਤ ਦੂਜੀ ਤੱਕ ਦੇ ਬੱਚਿਆਂ ਨਾਲ ਉਨ੍ਹਾਂ ਦੀਆਂ ਮਾਤਾਵਾਂ ਨੂੰ ਨਿੱਘਾ ਸੱਦਾ ਦਿੱਤਾ ਗਿਆ | ਬੱਚਿਆਂ ਦੀਆਂ ਮਾਤਾਵਾਂ ਦਾ ਕੁਕਿੰਗ ਮੁਕਾਬਲਾ ਕਰਵਾਇਆ ਗਿਆ | ਐੱਲ. ਕੇ. ਜੀ. ਅਤੇ ਯੂ. ਕੇ. ਜੀ, ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਨੇ ਡਾਂਸ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | 'ਕੁਕਿੰਗ' ਮੁਕਾਬਲੇ ਵਿੱਚ ਪਹਿਲਾ ਸਥਾਨ ਸੰਗੀਤਾ ਵਰਮਾ, ਦੂਸਰਾ ਸਥਾਨ ਪਰਮਪ੍ਰੀਤ ਕੌਰ, ਤੀਸਰਾ ਸਥਾਨ ਨੀਤੂ ਨੇ ਪ੍ਰਾਪਤ ਕੀਤਾ | 'ਰੈਂਪ ਵਾਕ' ਦੇ ਮੁਕਾਬਲੇ ਵਿੱਚ ਸੰਦੀਪ ਕੌਰ, ਮੰਜੂ ਕੁਮਾਰੀ ਅਤੇ ਗੁਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | 'ਸੰਗੀਤ' ਮੁਕਾਬਲੇ ਵਿੱਚ ਪਹਿਲਾ ਸਥਾਨ ਜਗਜੀਤ ਕੌਰ, ਦੂਜਾ ਸਥਾਨ ਕਿਰਨਦੀਪ ਕੌਰ ਅਤੇ ਤੀਸਰਾ ਸਥਾਨ ਕਲਪਨਾ ਮਹਿਤਾ ਨੇ ਪ੍ਰਾਪਤ ਕੀਤਾ | 'ਡਾਂਸ' ਮੁਕਾਬਲੇ ਵਿੱਚ ਤਨਮੀਤ ਕੌਰ ਨੇ ਪਹਿਲਾ ਸਥਾਨ ਅਤੇ ਰਾਵੀਆ ਨੇ ਦੂਜਾ ਸਥਾਨ ਅਤੇ ਕਾਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਮਾਵਾਂ ਤੇ ਬੱਚਿਆਂ ਨੂੰ ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ ਅਤੇ ਪਿ੍ੰਸੀਪਲ ਡਾ. ਡੀ.ਪੀ ਠਾਕੁਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡੇਹਲੋਂ ਸਰਕਲ ਪ੍ਰਧਾਨ ਪੋਹੀੜ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੀ ਕਣਕ ਭੇਜੀ-ਲੋਕ ਹਿਤਾਂ 'ਤੇ ਪਹਿਰਾ ਦੇਣ ਲਈ... ਅਗਲੀ ਖ਼ਬਰ ਹਲਕਾ ਸਾਹਨੇਵਾਲ ਦੇ ਸੈਂਕੜੇ ਨੌਜਵਾਨ ਭਾਜਪਾ 'ਚ ਸ਼ਾਮਿਲ
Ad Position 24