ਡੇਹਲੋਂ, 9 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹੜ ਪੀੜਤਾਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਮੁਹੱਈਆ ਕਰਵਾਏ ਜਾਣ ਦੀ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਸਰਕਲ ਡੇਹਲੋਂ ਵਲੋਂ ਕਰੀਬ 42 ਕੁਇੰਟਲ ਕਣਕ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਰਾਹੀਂ ਭੇਜੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਹਲੋਂ ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ ਨੇ ਦੱਸਿਆ ਕਿ ਸਰਕਲ ਦੇ ਪਿੰਡਾਂ ਪੋਹੀੜ, ਡੇਹਲੋਂ, ਰੰਗੀਆਂ, ਗੋਪਾਲਪੁਰ, ਬੁਟਾਹਰੀ, ਕਿਲ੍ਹਾ ਰਾਏਪੁਰ, ਭੁੱਟਾ, ਸਾਇਆਂ ਖ਼ੁਰਦ ਸਮੇਤ ਪਿੰਡਾਂ ਅੰਦਰੋਂ ਕਣਕ ਇਕੱਤਰ ਕਰ ਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੂੰ ਸੌਂਪੀ ਗਈ ਹੈ | ਸਰਕਲ ਪ੍ਰਧਾਨ ਸੁਖਦਰਸ਼ਨ ਸਿੰਘ ਪੋਹੀੜ ਨੇ ਕਿਹਾ ਕਿ ਸੂਬੇ ਅੰਦਰ ਜਦੋਂ ਵੀ ਕੋਈ ਭੀੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹਰ ਵਰਕਰ ਨੇ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਹੋ ਕੇ ਕੰਮ ਕੀਤਾ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ, ਕਿ ਸ਼੍ਰੋਮਣੀ ਅਕਾਲੀ ਦਲ ਹੀ ਲੋਕ ਪੱਖੀ ਪਾਰਟੀ ਹੈ | ਸਰਕਲ ਪ੍ਰਧਾਨ ਪੋਹੀੜ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਏ ਪੀੜਤ ਪਰਿਵਾਰ ਹੁਣ ਤੱਕ ਵੀ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਲੀਹ ਤੇ ਨਹੀ ਚੜ ਸਕੇ, ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਕਰਨ ਵਿਚ ਅਵੇਸਲਾਪਣ ਅਪਣਾਈ ਰੱਖਿਆ ਹੈ | ਪਰ ਆਮ ਆਦਮੀ ਪਾਰਟੀ ਦੇ ਆਗੂ ਸਿਰਫ਼ ਫੋਕੀਆਂ ਗੱਲਾਂ ਨਾਲ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਵਿਚ ਹਨ | ਇਸ ਸਮੇਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ, ਜਿਸ ਨੇ ਹੜ ਦੀ ਮਾਰ ਹੇਠ ਆਏ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਦੀ ਬਜਾਇ ਸਿਰਫ਼ ਸੌੜੀ ਸੋਚ ਦਾ ਸਬੂਤ ਦਿੱਤਾ ਹੈ ਕਿਉਂਕਿ ਸੂਬੇ ਦਾ ਮੁਖੀ ਲਭਾਊ ਗੱਲਾਂ ਤੋਂ ਸਵਾਏ ਲੋਕ ਹਿਤਾਂ ਲਈ ਕੁੱਝ ਨਹੀਂ ਕਰ ਸਕਿਆ | ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਤਰਾਂ ਅੱਗੇ ਹੋ ਕੇ ਹੜ ਪੀੜਤਾਂ ਦੀ ਸਹਾਇਤਾ ਕੀਤੀ ਉਸ ਨੇ ਸਾਬਤ ਕਰ ਦਿੱਤਾ ਹੈ | ਲੋਕਾਂ ਦੀ ਰਖਵਾਲੀ ਵਾਲੀ ਪਾਰਟੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ | ਇਸ ਸਮੇਂ ਜਗਦੇਵ ਸਿੰਘ ਪੋਹੀੜ, ਹਰਨੇਕ ਸਿੰਘ ਪੋਹੀੜ, ਰਘਵੀਰ