22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਂਮੋਂ ਮਲੌਦ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਮਲੌਦ, 9 ਮਈ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਂਮੋਂ ਮਲੌਦ ਵਿੱਚ ਪਿ੍ੰਸੀਪਲ ਸੰਜੀਵ ਮੋਦਗਿੱਲ ਦੀ ਅਗਵਾਈ ਹੇਠ ਮਾਂ ਦੀ ਮਮਤਾ ਨੂੰ ਦਰਸਾਉਂਦਾ 'ਮਾਂ ਦਿਵਸ' ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਮਾਵਾਂ ਦੇ ਪਿਆਰ, ਤਿਆਗ ਅਤੇ ਸੇਵਾ ਨੂੰ ਸਤਿਕਾਰ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਮਾਂ ਦੀ ਵਡਮੁੱਲੀ ਦਾਤ ਨਾਲ ਸੰਬੰਧਿਤ ਭਾਸ਼ਣ, ਕਵਿਤਾ ਪਾਠ, ਨਿ੍ਤਯ ਅਤੇ ਕਾਰਡ ਬਣਾਉਣ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ | ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਪਿਆਰ ਭਰੇ ਸੰਦੇਸ਼ ਸਾਂਝੇ ਕੀਤੇ | ਅਧਿਆਪਕਾਂ ਨੇ ਵੀ ਮਾਤਾ-ਪਿਤਾ ਦੇ ਸਤਿਕਾਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਸਕੂਲ ਨੂੰ ਫੁੱਲਾਂ, ਗੁਬਾਰਿਆਂ ਅਤੇ ਸੁੰਦਰ ਪੋਸਟਰਾਂ ਨਾਲ ਸਜਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਮੋਦਗਿਲ ਨੇ ਸਾਰੇ ਵਿਦਿਆਰਥੀਆਂ ਨੂੰ ਮਾਂ ਦਿਵਸ ਮੌਕੇ ਵਧਾਈ ਦਿੱਤੀ ਅਤੇ ਦੁਨੀਆਂ ਦੀਆਂ ਸਾਰੀਆਂ ਮਾਵਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ | ਇਸ ਮੌਕੇ ਵਾਈਸ ਪਿ੍ੰਸੀਪਲ ਕਰਮਦੀਪ ਕੌਰ, ਡੀਪੀ ਹਰਪ੍ਰੀਤ ਸਿੰਘ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਕਿਰਨਪਾਲ ਕੌਰ, ਨੀਤੂ ਸ਼ਰਮਾ, ਗੁਰਪ੍ਰੀਤ ਕੌਰ, ਰੀਤਿਕਾ, ਕਿਰਨ ਕੌਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਕਾਦੀਆਂ ਭਲਕੇ ਜ਼ਿਲ੍ਹਾ ਕੋ-ਆਪ੍ਰੇਟਿਵ ਬੈਂਕਾਂ ਸਾਹਮਣੇ ਰੋਸ ਧਰਨਾ ਦੇਵੇਗੀ ਅਗਲੀ ਖ਼ਬਰ ਡੇਹਲੋਂ ਸਰਕਲ ਪ੍ਰਧਾਨ ਪੋਹੀੜ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੀ ਕਣਕ ਭੇਜੀ-ਲੋਕ ਹਿਤਾਂ 'ਤੇ ਪਹਿਰਾ ਦੇਣ ਲਈ...
Ad Position 24