ਬੀਜਾ/ਪਾਇਲ, 13 ਮਈ (ਅਵਤਾਰ ਸਿੰਘ ਜੰਟੀ ਮਾਨ/ਰਜਿੰਦਰ ਸਿੰਘ)-ਦੇਸ਼ ਲਈ ਚਾਰ ਲੜਾਈਆਂ ਲੜਨ ਵਾਲੇ ਫ਼ੌਜੀ ਗੁਰਨਾਮ ਸਿੰਘ ਜੱਖੂ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਮਾਜਰੀ ਵਿਖੇ ਪਿੰਡ ਵਾਸੀਆਂ ਦੇ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨ ਸਦਕਾ ਨਵੀਂ ਪਾਰਕ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ | ਫ਼ੌਜੀ ਗੁਰਨਾਮ ਸਿੰਘ ਜੱਖੂ ਦੇ ਪਰਿਵਾਰ ਵੱਲੋਂ ਬੜੀ ਦੇਰ ਦੀ ਮੰਗ ਕੀਤੀ ਜਾ ਰਹੀ ਸੀ ਕਿ ਸਾਡੇ ਸਾਡੇ ਬਜ਼ੁਰਗ ਫੌਜੀ ਗੁਰਨਾਮ ਸਿੰਘ ਦੀ ਪਿੰਡ ਵਿੱਚ ਯਾਦਗਾਰ ਕੋਈ ਨਾ ਕੋਈ ਬਣਾਈ ਜਾਵੇ | ਪਰਿਵਾਰ ਵੱਲੋਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਰਾਹਤਾਂ ਦਾ ਕਾਇਮ ਕੀਤਾ ਗਿਆ ਵਿਧਾਇਕ ਵੱਲੋਂ ਪਰਿਵਾਰ ਦੀ ਮੰਗ ਨੂੰ ਪਹਿਲੇ ਆਧਾਰ ਤੇ ਹੱਲ ਕਰਵਾਉਣ ਦਾ ਵਾਅਦਾ ਕੀਤਾ ਗਿਆ | ਪਿਛਲੇ ਦਿਨੀਂ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡ ਵਾਸੀਆਂ ਨੂੰ ਫ਼ੌਜੀ ਗੁਰਨਾਮ ਸਿੰਘ ਦੀ ਯਾਦਗਾਰ ਵਿੱਚ ਨਵੀਂ ਪਾਰਕ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ | ਜਿੱਥੇ ਕਿ ਅੱਜ ਪੰਜਾਬ ਭਾਰਤ ਦੇ ਸੈਂਕੜੇ ਸੇਵਾ ਮੁਕਤ ਸੈਨਿਕਾਂ ਵੱਲੋਂ ਪਿੰਡ ਮਾਜਰੀ ਵਿਖੇ ਇੱਕ ਸ਼ੁਕਰਾਨਾ ਸਮਾਗਮ ਕੀਤਾ ਗਿਆ ਜਸ ਵਿੱਚ ਪੰਜਾਬ ਸਰਕਾਰ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ | ਉੱਥੇ ਹੀ ਫ਼ੌਜੀ ਗੁਰਨਾਮ ਸਿੰਘ ਨੂੰ ਬਾਹਰੋਂ ਆਏ ਸਾਬਕਾ ਸੈਨਿਕਾਂ ਨੇ ਸਲਾਮੀ ਦਿੱਤੀ ਗਈ | ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਉਚੇਚੇ ਯਤਨਾਂ ਕਰਕੇ ਇਹ ਪਾਰਕ ਪਿੰਡ ਦੀ ਪੰਚਾਇਤ ਵੱਲੋਂ ਤਿਆਰ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਕਾਬਲੇ ਤਾਰੀਫ਼ ਹੈ | ਪਿਛਲੀਆਂ ਸਰਕਾਰਾਂ ਵੱਲੋਂ ਇਸ ਪ੍ਰਤੀ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ | ਇਸ ਮੌਕੇ ਸਰਪੰਚ ਕੁਲਵੰਤ ਕੌਰ ਰਟੌਲ, ਮੇਵਾ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਗੁਰਦੀਪ ਕੌਰ ਪੰਚ, ਜਸਵਿੰਦਰ ਕੌਰ, ਦਿਲਪ੍ਰੀਤ ਸਿੰਘ ਰਟੌਲ, ਮਨਦੀਪ ਸਿੰਘ ਅÏਜਲਾ, ਪਿ੍ਤਪਾਲ ਸਿੰਘ ਰਟੌਲ, ਬਿਕਰ ਸਿੰਘ, ਨਾਹਰ ਸਿੰਘ ਲਾਈਨਮੈਨ, ਦਰਸ਼ਨ ਸਿੰਘ, ਮਨਦੀਪ ਸਿੰਘ ਬੈਨੀਪਾਲ, ਦਵਿੰਦਰ ਸਿੰਘ, ਜਗਦੇਵ ਸਿੰਘ, ਨਿਰਭੈ ਸਿੰਘ, ਕੈਪਟਨ ਮੇਜਰ ਸਿੰਘ, ਸੂਬੇਦਾਰ ਮੇਜਰ ਆਤਮਾ ਸਿੰਘ, ਸੂਬੇਦਾਰ ਮੇਜਰ ਗੁਰਪਾਲ ਸਿੰਘ, ਸੂਬੇਦਾਰ ਮੇਜਰ ਸੰਤੋਖ ਸਿੰਘ, ਗੁਰਮੀਤ ਸਿੰਘ ਪੰਜਾਬ ਪੁਲਿਸ, ਹੌਲਦਾਰ ਦਲਜੀਤ ਸਿੰਘ, ਨਾਇਬ ਸੂਬੇਦਾਰ ਅਵਤਾਰ ਸਿੰਘ, ਹੌਲਦਾਰ ਮੰਗਲ ਸਿੰਘ, ਸਿਪਾਹੀ ਆਕਾਸ਼ਦੀਪ ਸਿੰਘ, ਸਿਪਾਹੀ ਗੁਰਦੀਪ ਸਿੰਘ ਆਦਿ ਹਾਜ਼ਰ ਸਨ |