21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰੋੜੀਆਂ ਵਿਖੇ ਡਾ. ਅੰਬੇਡਕਰ ਦੀ ਯਾਦ ਨੂੰ ਸਮਰਪਿਤ ਨਾਟਕ ਮੇਲਾ 23 ਨੂੰ

Ad Position 21
No active advertisement
ਅਜੀਤ ਡੈਸਕ 21-05-2026
ਮਲੌਦ, 20 ਮਈ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਦੇ ਜੋਨ ਇੰਚਾਰਜ ਅਤੇ ਡਾ. ਬੀ. ਆਰ. ਅੰਬੇਡਕਰ ਨੌਜੁਆਨ ਵੈੱਲਫੇਅਰ ਕਲੱਬ ਰੋੜੀਆਂ ਦੇ ਪ੍ਰਧਾਨ ਕੁਲਵੰਤ ਸਿੰਘ ਰੋੜੀਆਂ ਅਤੇ ਸਾਬਕਾ ਕੌਂਸਲਰ ਰਛਪਾਲ ਸਿੰਘ ਪੋਲਾ ਨੇ ਪ੍ਰਬੰਧਕ ਮੈਂਬਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਡਾ. ਬੀ. ਆਰ. ਅੰਬੇਡਕਰ ਨੌਜੁਆਨ ਵੈੱਲਫੇਅਰ ਕਲੱਬ ਰੋੜੀਆਂ ਵੱਲੋਂ ਬਾਬਾ ਸਾਹਿਬ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਅਤੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਤੇ ਸ਼ਹੀਦ ਅਗਨੀਵੀਰ ਅਜੈ ਸਿੰਘ ਰਾਮਗੜ੍ਹ ਸਰਦਾਰਾਂ ਦੀ ਯਾਦ ਵਿੱਚ ਸੱਤਵਾਂ ਨਾਟਕ ਮੇਲਾ 23 ਮਈ ਨੂੰ ਡਾ. ਅੰਬੇਡਕਰ ਪਾਰਕ ਰੋੜੀਆਂ ਵਿਖੇ ਸਾਮ 6 ਵਜੇ ਤੋ ਰਾਤ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਨਾਟਕ ਮੇਲੇ ਵਿੱਚ ਜਿੱਥੇ ਪ੍ਰਗਤੀ ਕਲਾਂ ਕੇਂਦਰ ਲਾਂਦਰਾ ਦੀ ਟੀਮ ਨਾਟਕਾਂ ਰਾਹੀ ਅਤੇ ਉੱਘੇ ਮਿਸ਼ਨਰੀ ਕਲਾਕਾਰ ਬੀਬਾ ਮਨਦੀਪ ਮਨੀ ਮਾਲਵਾ ਆਪਣੇ ਗੀਤਾਂ ਰਾਹੀਂ ਵੱਖ ਵੱਖ ਸਮਾਜਿਕ ਮੁੱਦਿਆਂ ਦੀ ਆਵਾਜ਼ ਉਠਾਉਣਗੇ ਉੱਥੇ ਪੰਜਾਬ ਅਤੇ ਦਲਿਤਾਂ ਦੀ ਆਵਾਜ਼ ਡਾ. ਰਿੱਤੂ ਸਿੰਘ ਮੋਹਾਲੀ ਅਤੇ ਮਾਸਟਰ ਵੀਰ ਸਿੰਘ ਸੰਗੋਵਾਲ ਵੀ ਆਪਣੇ ਭਾਸ਼ਣ ਰਾਹੀਂ ਸਮਾਜ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਸਰਪ੍ਰਸਤ ਗੁਰਨਾਮ ਸਿੰਘ ਸੇਖਾ, ਹਰਦੇਵ ਸਿੰਘ ਉਕਸੀ, ਬਲਜਿੰਦਰ ਸਿੰਘ ਰੋੜੀਆ, ਰਾਮ ਜੀ ਰੋੜੀਆ, ਪਰਗਟ ਸਿੰਘ ਰੋੜੀਆਂ, ਰਾਜਵਿੰਦਰ ਸਿੰਘ, ਜੀਵਨ ਸਿੰਘ ਜਰਗੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਥਾਣਿਆਂ 'ਚ ਹੁਣ ਨਹੀਂ ਲੱਗਣਗੇ ਪੁਰਾਣੇ ਵਾਹਨਾਂ ਦੇ ਢੇਰ- ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਅਗਲੀ ਖ਼ਬਰ ਖੰਨਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਕੈਮਿਸਟਾਂ ਦੀਆਂ ਦੁਕਾਨਾਂ ਰਹੀਆਂ ਮੁਕੰਮਲ ਬੰਦ
Ad Position 24