ਡੇਹਲੋਂ, 20 ਮਈ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਲਹਿਰਾ ਵਿਖੇ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕੀਤੀ | ਇਸ ਸਮੇਂ ਸਰਕਲ ਪ੍ਰਧਾਨ ਲਹਿਰਾ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਉਣਾ ਲੋਕਾਂ ਦੀ ਵੱਡੀ ਸੇਵਾ ਹੈ ਕਿਉਂਕਿ ਹੁਣ ਰਸਤਿਆਂ ਅੰਦਰ ਰਾਹਗੀਰਾਂ ਲਈ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ | ਉਨ੍ਹਾਂ ਸੇਵਾਦਾਰਾਂ ਦਾ ਸੇਵਾ ਲਈ ਧੰਨਵਾਦ ਵੀ ਕੀਤਾ | ਇਸ ਸਮੇਂ ਬਾਬਾ ਪ੍ਰਗਟ ਸਿੰਘ, ਮਨਿੰਦਰ ਸਿੰਘ, ਗੋਰਾ ਲਹਿਰਾ, ਇੰਦਰ ਸਿੰਘ ਸੋਹਲ, ਗੁਰਜੀਤ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ, ਕਰਨ ਸਿੰਘ ਹੈਰੀ, ਜੋਤ ਲਹਿਰਾ, ਜਸ਼ਨ, ਅਰਸ਼, ਗੁਰੀ, ਸੁਖਵਿੰਦਰ ਸਿੰਘ, ਅੰਮਿ੍ਤਵੀਰ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |