20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੈਂਟੀਨਲ ਇੰਟਰਨੈਸ਼ਨਲ, ਸਕੂਲ ਸਮਰਾਲਾ ਦੇ ਵਿਦਿਆਰਥੀਆਂ ਦਾ ਸਕੂਲ ਵਿਚ 'ਨਾਈਟ ਆਊਟ'

Ad Position 21
No active advertisement
ਅਜੀਤ ਡੈਸਕ 21-05-2026
ਸਮਰਾਲਾ, 20 ਮਈ (ਗੋਪਾਲ ਸੋਫਤ)-ਸੈਂਟੀਨਲ ਇੰਟਰਨੈਸ਼ਨਲ, ਸਕੂਲ ਦੇ ਪਿ੍ੰਸੀਪਲ ਡਾ. ਪੂਨਮ ਸ਼ਰਮਾ ਦੀ ਪੇ੍ਰਰਨਾ ਸਦਕਾ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸਕੂਲ ਵਿਖੇ 'ਨਾਈਟ ਆਊਟ' ਗਤੀਵਿਧੀ 'ਚ ਹਿੱਸਾ ਲਿਆ | ਸਕੂਲ ਦੇ ਡਾ. ਪਿ੍ੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਇਸ 'ਨਾਈਟ ਆਊਟ' ਦਾ ਮੰਤਵ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣਾ ਸੀ | ਉਨ੍ਹਾਂ ਨੂੰ ਆਪਣੇ ਵਡੇਰੇ ਜੀਵਨ ਵਿਚ ਕੰਮ ਆਉਣ ਵਾਲੇ ਨਿੱਕੇ-ਨਿੱਕੇ ਘਰੇਲੂ ਗੁਣ ਸਿਖਾਏ ਗਏ | ਵਿਦਿਆਰਥੀਆਂ ਨੇ ਇਸ ਦੌਰਾਨ ਬਹੁਤ ਸਾਰੀਆਂ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਸ਼ਾਮ ਨੂੰ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ 3-ਡੀ ਮੂਵੀ ਦਾ ਖੂਬ ਆਨੰਦ ਮਾਣਿਆ, ਗੇਮਾਂ ਖੇਡੀਆਂ, ਕਵਿਤਾਵਾਂ ਅਤੇ ਕਹਾਣੀਆਂ ਸੁਣਾਈਆਂ ਅਤੇ ਵਿਦਿਆਰਥੀਆਂ ਨੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ | ਵਿਦਿਆਰਥੀਆਂ ਨੇ ਸਵੇਰੇ ਚੜ੍ਹਦੇ ਸੂਰਜ ਨੂੰ ਵੇਖ ਕੇ ਸੂਰਜ ਨਮਸਕਾਰ ਕੀਤਾ, ਤੈਰਾਕੀ ਤੋਂ ਇਲਾਵਾ ਯੋਗਾ ਅਤੇ ਕਸਰਤ ਕਲਾਸਾਂ ਦੇ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਅਧਿਆਪਕਾਂ ਤੋਂ ਆਪਣੀ ਸਿਹਤ ਦੀ ਤੰਦਰੁਸਤੀ ਦੇ ਲਈ ਯੋਗਾ ਅਤੇ ਕਸਰਤ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ (2026) ਸੰਬੰਧੀ ਇਤਰਾਜ਼ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਭੇਜੇ ਅਗਲੀ ਖ਼ਬਰ ਜੇਤੂ ਅਧਿਆਪਕ ਨੂੰ ਡਿਜ਼ਾਇਰ ਕਾਰ ਨਾਲ ਕੀਤਾ ਸਨਮਾਨਿਤ
Ad Position 24