ਮਲੌਦ, 20 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)- ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ (2026) ਸੰਬੰਧੀ ਇਤਰਾਜ਼ ਪੰਜਾਬ ਵਿਧਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣੇ ਦਸਤਖਤਾਂ ਵਾਲੇ ਭੇਜੇ ਗਏ | ਇਤਰਾਜ਼ਾਂ ਦੇ ਹੱਕ ਵਿਚ ਗੁਰਦੁਆਰਾ ਰਾਮਸਰ ਸਾਹਿਬ ਪਿੰਡ ਪੰਧੇਰ ਖੇੜੀ ਵਿਖੇ ਗੁਰਮਤਾ ਪਾਸ ਕੀਤਾ ਗਿਆ | ਇਸ ਮੌਕੇ ਹੋਈ ਇਕੱਤਰਤਾ ਵਿਚ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ, ਅਵਤਾਰ ਸਿੰਘ ਮਿੰਟੂ ਧਮੋਟ, ਪਿ੍ਤਪਾਲ ਸਿੰਘ ਝਮਟ, ਦੀਦਾਰ ਸਿੰਘ ਪ੍ਰਧਾਨ ਸਬਦ ਗੁਰੂ ਸੁਸਾਇਟੀ, ਹੈੱਡ ਗ੍ਰੰਥੀ ਮੁਖਤਿਆਰ ਸਿੰਘ ਲਹਿਲ, ਗ੍ਰੰਥੀ ਲਖਵੀਰ ਸਿੰਘ ਸਹਾਰਨ ਮਾਜਰਾ, ਗ੍ਰੰਥੀ ਹਰਦੇਵ ਸਿੰਘ ਜੀਰਖ, ਦਵਿੰਦਰ ਸਿੰਘ ਧੌਲ ਖ਼ੁਰਦ, ਅਵਤਾਰ ਸਿੰਘ ਸਹਾਰਨ ਮਾਜਰਾ, ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੀਰਖ, ਗ੍ਰੰਥੀ ਤੀਰਥ ਸਿੰਘ, ਗ੍ਰੰਥੀ ਸੁਖਵੰਤ ਸਿੰਘ ਧੌਲ ਕਲਾਂ, ਗ੍ਰੰਥੀ ਬਲਵਿੰਦਰ ਸਿੰਘ ਪੰਧੇਰ ਖੇੜੀ, ਗ੍ਰੰਥੀ ਚਰਨ ਸਿੰਘ ਬੇਰਕਲਾਂ, ਗ੍ਰੰਥੀ ਨਿਰਮਲ ਸਿੰਘ ਸੋਹੀਆਂ, ਗ੍ਰੰਥੀ ਦਵਿੰਦਰ ਸਿੰਘ ਕੂਹਲੀ, ਗ੍ਰੰਥੀ ਹਰਪ੍ਰੀਤ ਸਿੰਘ ਧੌਲ ਖ਼ੁਰਦ, ਕਿਰਨਜੀਤ ਸਿੰਘ ਕਿਸਾਨ ਆਗੂ ਆਦਿ ਹਾਜ਼ਰ ਸਨ |