ਮਲੌਦ, 20 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਲਸਾੜਾ ਪੋਹਲੇਵਾਸ ਤੇ ਲਸਾੜਾ ਲੱਖੋਵਾਸ ਦੀਆਂ ਦੋਵੇਂ ਪੰਚਾਇਤਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਤੋਂ ਜਗਰੂਪ ਸਿੰਘ ਸੇਹ ਦੇ ਚੇਅਰਮੈਨ ਲੱਗਣ 'ਤੇ ਲੱਡੂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਡਾ: ਅਵਤਾਰ ਸਿੰਘ ਲਸਾੜਾ ਚੇਅਰਮੈਨ, ਅੰਮਿ੍ਤ ਸਿੰਘ ਲਸਾੜਾ, ਕੁਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਚਮਕੌਰ ਸਿੰਘ ਲਸਾੜਾ ਲੱਖੋਵਾਲ, ਸਰਪੰਚ ਸਕਿੰਦਰ ਸਿੰਘ ਲਸਾੜਾ ਪੋਹਲੇਵਾਸ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਹਨੀ ਲਸਾੜਾ, ਰਾਮ ਸਿੰਘ ਫ਼ੌਜੀ ਪ੍ਰਧਾਨ ਗੁਰਦੁਆਰਾ ਕਲਗ਼ੀਧਰ ਸਾਹਿਬ, ਦਰਸ਼ਨ ਸਿੰਘ ਸੈਕਟਰੀ, ਤੇਜਿੰਦਰ ਸਿੰਘ ਕਾਕੂ, ਮੇਜਰ ਸਿੰਘ ਪੰਚ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਦਰਸਨ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |