20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਜਪਾ ਉਮੀਦਵਾਰ ਰਜਨੀ ਚੋਪੜਾ ਦੇ ਚੋਣ ਦਫ਼ਤਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 21-05-2026
ਜਗਰਾਉਂ, 20 ਮਈ (ਵਿਨੋਦ ਕੁਮਾਰ)-ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ 'ਚ ਵਾਰਡ ਨੰਬਰ 15 ਤੋਂ ਭਾਜਪਾ ਦੀ ਉਮੀਦਵਾਰ ਰਜਨੀ ਚੋਪੜਾ ਪਤਨੀ ਅਨਿਲ ਕੁਮਾਰ ਸੰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਇਸ ਮੌਕੇ ਭਾਜਪਾ ਦੀ ਸੀਨੀਅਰ ਆਗੂ ਰਾਸ਼ੀ ਅਗਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੀ | ਇਸ ਮੌਕੇ ਉਦਘਾਟਨ ਕਰਦਿਆਂ ਰਾਸ਼ੀ ਅਗਰਵਾਲ, ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਕੰਵਰ ਨਰਿੰਦਰ ਸਿੰਘ ਤੇ ਅਨਿਲ ਕੁਮਾਰ ਸ਼ੰਟੀ ਨੇ ਕਿਹਾ ਕਿ ਵਾਰਡ 'ਚ ਭਾਜਪਾ ਉਮੀਦਵਾਰ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਤੇ ਲੋਕ ਸਾਡਾ ਉਦੇਸ਼ ਸਿਰਫ਼ ਜਿੱਤ ਨਹੀਂ, ਸਗੋਂ ਜਗਰਾਉਂ ਦੇ ਵਾਰਡ ਦਾ ਵਿਕਾਸ ਅਤੇ ਜਨਤਾ ਦੀ ਸੇਵਾ ਹੈ | ਇਸ ਮੌਕੇ ਉਮੀਦਵਾਰ ਰਜਨੀ ਚੋਪੜਾ ਨੇ ਕਿਹਾ ਕਿ ਮੇਰਾ ਪਹਿਲਾ ਕੰਮ ਵਾਰਡ 'ਚ ਅਧੂਰੇ ਪਏ ਕੰਮ ਕਰਵਾਉਣਾ ਹੈ, ਜਿਹੜਾ ਤੁਹਾਡੇ ਸਹਿਯੋਗ ਨਾਲ ਹੋ ਸਕਦਾ ਹੈ | ਵਾਰਡਾਂ ਦੀ ਨੁਹਾਰ ਬਦਲਣ ਲਈ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ | ਇਸ ਮੌਕੇ ਸਤੀਸ਼ ਕੁਮਾਰ ਪੱਪੂ, ਰਾਜਨ ਖੁਰਾਣਾ, ਸੋਨੀ ਮੱਕੜ, ਹਿੰਮਤ ਜੋਸ਼ੀ, ਪਰਮਿੰਦਰ ਕੋਹਲੀ, ਅਜੀਤ ਸਿੰਘ ਅਖਾੜਾ, ਦਿਨੇਸ਼ ਕਾਕਾ, ਰਾਜਾ ਵਰਮਾ, ਨਵਨੀਤ ਨਿਸ਼ੂ, ਅੰਕੁਸ਼ ਅਰੋੜਾ, ਅੰਕੁਸ਼ ਸਹਿਜਪਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ ਮਨੋਹਰ ਲਾਲ ਲਾਡੀ ਦੀ ਵਾਰਡ ਨੰਬਰ-10 'ਚ ਚੋਣ ਸਰਗਰਮੀ ਤੇਜ਼ ਅਗਲੀ ਖ਼ਬਰ ਵਾਰਡ ਨੰਬਰ-14 ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਕਾਕੂ ਵਲੋਂ ਚੋਣ ਸਰਗਰਮੀਆਂ ਤੇਜ਼
Ad Position 24