20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

'ਆਪ' ਉਮੀਦਵਾਰ ਮਨੋਹਰ ਲਾਲ ਲਾਡੀ ਦੀ ਵਾਰਡ ਨੰਬਰ-10 'ਚ ਚੋਣ ਸਰਗਰਮੀ ਤੇਜ਼

Ad Position 21
No active advertisement
ਅਜੀਤ ਡੈਸਕ 21-05-2026
ਰਾਏਕੋਟ, 20 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ, ਜਿਸ ਤਹਿਤ ਵਾਰਡ ਨੰਬਰ-10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੋਹਰ ਲਾਲ ਲਾਡੀ ਨੇ ਵਾਰਡ ਵਾਸੀਆਂ ਨਾਲ ਰਾਬਤੇ ਕਾਇਮ ਕੀਤੇ ਜਾ ਰਹੇ ਹਨ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਮਨੋਹਰ ਲਾਲ ਲਾਡੀ ਇਮਾਨਦਾਰ ਤੇ ਸੂਝਵਾਨ ਆਗੂ ਹਨ, ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾਂਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਲਾਡੀ ਨੂੰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਐਲਾਨ ਕਰਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਕੀਤਾ ਹੈ | ਜ਼ਿਕਰਯੋਗ ਹੈ ਕਿ ਮਨੋਹਰ ਲਾਡੀ ਸ਼ਹਿਰ ਦੇ ਚਹੇਤੇ ਆਗੂ ਵਜੋਂ ਜਾਣੇ ਜਾਂਦੇ ਹਨ, ਜਿੱਥੇ ਉਹ ਸ਼੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਹਰ ਵਰਗ ਦੇ ਲੋਕਾਂ ਤੇ ਖ਼ਾਸਕਰ ਹਿੰਦੂ ਪਰਿਵਾਰਾਂ ਨਾਲ ਕਾਫ਼ੀ ਸਹਿਚਾਰ ਹੈ | ਇਸ ਮੌਕੇ ਉਮੀਦਵਾਰ ਮਨੋਹਰ ਲਾਡੀ ਨੇ ਪਾਰਟੀ ਹਾਈਕਮਾਂਡ ਤੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉੱਪਰ ਪਾਰਟੀ ਵਲੋਂ ਜਤਾਏ ਭਰੋਸਾ 'ਤੇ ਕਾਇਮ ਰਹਿਣ ਲਈ ਉਹ ਅਣਥੱਕ ਮਿਹਨਤ ਕਰਨਗੇ ਅਤੇ ਵੋਟਾਂ ਵਿਚ 'ਆਪ' ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ | ਮਨੋਹਰ ਲਾਲ ਲਾਡੀ ਨੇ ਪੱਤਰਕਾਰਾਂ ਰਾਹੀਂ ਵਾਰਡ ਨੰਬਰ-10 ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਇਕ-ਇਕ ਵੋਟ ਮੇਰੇ ਲਈ ਕਰਜ਼ ਹੈ | ਉਨ੍ਹਾਂ ਆਖਿਆ ਕਿ ਕੱਲ੍ਹ ਤੋਂ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਕੇ ਘਰ-ਘਰ ਵੋਟਾਂ ਮੰਗੀਆਂ ਜਾਣਗੀਆਂ, ਉੱਥੇ ਹੀ 'ਆਪ' ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਕਰਕੇ ਉਨ੍ਹਾਂ ਨੂੰ ਵਾਰਡ ਵਾਸੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-01 ਤੋਂ ਅਕਾਲੀ ਉਮੀਦਵਾਰ ਵੀਨਾ ਰਾਣੀ ਚੋਣ ਮੈਦਾਨ 'ਚ ਨਿੱਤਰੇ, ਪ੍ਰਚਾਰ ਤੇਜ਼ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਰਜਨੀ ਚੋਪੜਾ ਦੇ ਚੋਣ ਦਫ਼ਤਰ ਦਾ ਉਦਘਾਟਨ
Ad Position 24