20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਿਰੋਧੀ ਪਾਰਟੀਆਂ ਨੇ ਹਮੇਸ਼ਾ ਰਾਏਕੋਟ ਦੇ ਵਿਕਾਸ ਕੰਮਾਂ 'ਚ ਰੋੜੇੇ ਹੀ ਅਟਕਾਏ-ਕਾਮਿਲ ਅਮਰ ਸਿੰਘ

Ad Position 21
No active advertisement
ਅਜੀਤ ਡੈਸਕ 21-05-2026
ਰਾਏਕੋਟ, 20 ਮਈ (ਸੁਸ਼ੀਲ)-ਰਾਏਕੋਟ ਸ਼ਹਿਰ ਦੇ ਵਿਕਾਸ ਵਿਚ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਰੋੜੇ ਹੀ ਅਟਕਾਏ ਹਨ, ਜਿਸਦੇ ਚੱਲਦਿਆਂ ਰਾਏਕੋਟ ਸ਼ਹਿਰ ਵਿਕਾਸ ਪੱਖੋਂ ਅਧੂਰਾ ਹੈ, ਇਹ ਪ੍ਰਗਟਾਵਾ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਸ਼ਹਿਰ ਦੇ ਵਾਰਡ ਨੰਬਰ 6 ਵਿਚ ਕਾਂਗਰਸੀ ਉਮੀਦਵਾਰ ਚਿਰੰਜੀਵ ਕੁਮਾਰ ਵਰਮਾਂ ਦੇ ਹੱਕ 'ਚ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ | ਕਾਮਿਲ ਅਮਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਵਿਕਾਸਵਾਦੀ ਸੋਚ ਦੇ ਚੱਲਦਿਆਂ ਕਾਂਗਰਸ ਸਰਕਾਰ ਦੌਰਾਨ ਸ਼ਹਿਰ ਵਿਚ ਕਈ ਵਿਕਾਸ ਪ੍ਰੋਜੈਕਟ ਲਿਆਂਦੇ ਗਏ, ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਆਉਣ ਸਾਰ ਹੀ ਇਹ ਸਾਰੇ ਪ੍ਰਾਜੈਕਟ ਰੋਕ ਦਿੱਤੇ ਅਤੇ ਇੰਨ੍ਹਾਂ ਲਈ ਲਿਆਂਦੀ ਗਈ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਵਾਪਸ ਲੈ ਲਈ, ਜਿਸ ਕਾਰਨ ਸ਼ਹਿਰ ਦਾ ਬਹੁਤ ਨੁਕਸਾਨ ਹੋਇਆ ਅਤੇੇ ਸਾਰੇ ਹੀ ਵਿਕਾਸ ਕੰਮ ਅੱਧ ਵਿਚਕਾਰ ਠੱਪ ਹੋ ਗਏ, ਜੋ ਕਿ ਸੱਤਾਧਾਰੀ 'ਆਪ' ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਵੀ ਸ਼ੁਰੂ ਨਹੀਂ ਕਰਵਾਏ ਜਾ ਸਕੇ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਸਾਰੇ ਪੰਦਰਾਂ ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਮੁੜ ਫਤਵਾ ਦੇੇਣ ਤਾਂ ਜੋ ਰੁਕੇ ਹੋਏ ਵਿਕਾਸ ਕੰਮਾਂ ਨੂੰ ਮੁੜ ਤੋਂ ਸ਼ੁਰ ਕਰਵਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 14 ਵਿਚ ਅਕਾਲੀ ਦਲ ਦੇ ਉਮੀਦਵਾਰ ਧਰਮਿੰਦਰ ਸਿੰਘ ਆਸ਼ਾ ਨੂੰ ਮਿਲਿਆ ਭਰਵਾਂ ਸਮਰਥਨ ਅਗਲੀ ਖ਼ਬਰ ਵਾਰਡ ਨੰਬਰ-01 ਤੋਂ ਅਕਾਲੀ ਉਮੀਦਵਾਰ ਵੀਨਾ ਰਾਣੀ ਚੋਣ ਮੈਦਾਨ 'ਚ ਨਿੱਤਰੇ, ਪ੍ਰਚਾਰ ਤੇਜ਼ <br/>
Ad Position 24