ਜਗਰਾਉਂ, 20 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ 'ਇਕ ਮੌਕਾ ਟੀਮ ਐੱਸ.ਆਰ. ਕਲੇਰ ਨੂੰ' ਮੁਹਿੰਮ ਤਹਿਤ ਵਾਰਡ ਨੰਬਰ 14 ਵਿਚ ਉਮੀਦਵਾਰ ਧਰਮਿੰਦਰ ਸਿੰਘ ਆਸ਼ਾ ਦੇ ਹੱਕ ਵਿਚ ਹਲਕਾ ਇੰਚਾਰਜ ਐੱਸ.ਆਰ. ਕਲੇਰ ਨੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ | ਪ੍ਰਚਾਰ ਦੌਰਾਨ ਇਲਾਕਾ ਵਾਸੀਆਂ ਵਲੋਂ ਭਰਵਾਂ ਸਮਰਥਨ ਅਤੇ ਉਤਸ਼ਾਹ ਭਰਿਆ ਸਵਾਗਤ ਕੀਤਾ ਗਿਆ | ਇਸ ਮੌਕੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਨਵੇਂ ਚਿਹਰੇ, ਨਵੀਂ ਸੋਚ ਅਤੇ ਵਿਕਾਸ ਪੱਖੀ ਸੋਚ ਨੂੰ ਤਰਜੀਹ ਦਿੱਤੀ ਜਾਵੇਗੀ | ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਸਮਰਥਕਾਂ ਵਿਚ ਕਾਫ਼ੀ ਜੋਸ਼ ਨਜ਼ਰ ਆਇਆ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ, ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ, ਸੀਨੀਅਰ ਅਕਾਲੀ ਆਗੂ ਦੀਪਿੰਦਰ ਸਿੰਘ ਭੰਡਾਰੀ, ਸੀਨੀਅਰ ਯੂਥ ਆਗੂ ਜਤਿੰਦਰ ਸਿੰਘ ਗਰੇਵਾਲ, ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬੌਬੀ ਤੇ ਸਮਰਥਕ ਹਾਜ਼ਰ ਸਨ |