ਪਾਇਲ, 20 ਮਈ (ਪੱਤਰ ਪ੍ਰੇਰਕਾਂ ਰਾਹੀਂ)-ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਸੁਪਰੀਮ ਕੋਰਟ ਨੇ ਖ਼ਤਰਨਾਕ ਲਾਵਾਰਸ ਕੁੱਤਿਆਂ ਪ੍ਰਤੀ ਸਖ਼ਤ ਫ਼ੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਲੋਕਾਂ ਦੇ ਜੀਵਨ ਪ੍ਰਤੀ ਗੰਭੀਰ ਨਹੀਂ ਹਨ, ਜਿਸ ਕਾਰਨ ਖ਼ਤਰਨਾਕ ਆਵਾਰਾ ਕੁੱਤਿਆਂ ਦੀ ਸਮੱਸਿਆ ਨੇ ਵਿਆਪਕ ਰੂਪ ਧਾਰ ਲਿਆ ਹੈ ਅਤੇ ਹਰ ਰੋਜ ਕੀਮਤੀ ਜਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ | ਸੁਪਰੀਮ ਕੋਰਟ ਦੀ ਇਹ ਦਲੀਲ ਬਿਲਕੁਲ ਠੀਕ ਹੈ ਸੰਵਿਧਾਨ ਅਜਿਹੇ ਸਮਾਜ ਦੀ ਕਲਪਨਾ ਨਹੀਂ ਕਰਦਾ ਕਿ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਦਾ ਜੀਵਨ ਸਿਰਫ਼ ਸਰੀਰਕ ਤਾਕਤ ਜਾਂ ਕਿਸਮਤ ਦੇ ਭਰੋਸੇ ਹੋਵੇ | ਸ਼ਾਹਪੁਰ ਨੇ ਕਿਹਾ ਕਿ ਹੁਣ ਤੱਕ ਖ਼ਤਰਨਾਕ ਕੁੱਤਿਆਂ ਦੇ ਕੱਟਣ ਕਾਰਨ ਲੱਖਾਂ ਲੋਕ ਮਰ ਗਏ ਅਤੇ ਲੱਖਾਂ ਲੋਕ ਬੁਰੀ ਤਰਾਂ ਫੱਟੜ ਜਾਂ ਨਕਾਰਾ ਹੋ ਗਏ | ਪਰ ਕਿਸੇ ਸਰਕਾਰ ਦੇ ਠੋਸ ਨੀਤੀ ਨਾ ਬਣਾਉਣ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ | ਇਸ ਵਿੱਚ ਸਰਕਾਰਾਂ ਦੀ ਸਾਫ਼ ਅਣਗਹਿਲੀ ਦਿਖਾਈ ਦੇ ਰਹੀ