ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਅੱਜ ਚੜ੍ਹਦੀ ਕਲਾ ਮੰਚ ਖੰਨਾ ਵਲੋਂ ਬਿਰਧ ਆਸ਼ਰਮ ਨੂੰ 10 ਹਜ਼ਾਰ ਰੁਪਏ ਦੀ ਦਾਨ ਭੇਟਾ ਕੀਤੀ ਗਈ | ਇਨ੍ਹਾਂ ਵਲੋਂ ਹਰ ਸਾਲ ਸੇਵਾ ਦਿੱਤੀ ਜਾਂਦੀ ਹੈ | ਸੁਖਦੇਵ ਸਿੰਘ ਸੰਸਥਾਪਕ, ਮੋਹਣ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਖ਼ਜ਼ਾਨਚੀ, ਸੁਖਵੀਰ ਸਿੰਘ ਆਹਲੂਵਾਲੀਆ ਸਕੱਤਰ ਵਲੋਂ ਸਮਾਜ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ | ਸੁਖਵੀਰ ਸਿੰਘ ਆਹਲੂਵਾਲੀਆ ਵਲੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਕੂਲ ਵੀ ਚਲਾਇਆ ਜਾਂਦਾ ਹੈ | ਇਨ੍ਹਾਂ ਵਲੋਂ ਸਰਕਾਰੀ ਸਕੂਲਾਂ ਵਿਚ ਲੋੜਵੰਦ ਬੱਚਿਆਂ ਦੀਆਂ ਫ਼ੀਸਾਂ ਅਤੇ ਵਰਦੀਆਂ ਤੇ ਕਾਪੀਆਂ ਵੀ ਵੰਡੀਆਂ ਜਾਂਦੀਆਂ ਹਨ | ਇਨ੍ਹਾਂ ਵਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਹੋਰ ਵੀ ਕੰਮ ਕੀਤੇ ਜਾਂਦੇ ਹਨ ਜੋ ਕਿ ਸਰਕਾਰਾਂ ਨਹੀਂ ਕਰ ਸਕਦੀਆਂ | ਇਸ ਮੌਕੇ 'ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਖ਼ੁਸ਼ਹਾਲ ਚੰਦ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ |